10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਰਾਜਸਥਾਨ ਦਾ ਨੌਜਵਾਨ ਗ੍ਰਿਫ਼ਤਾਰ

ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਲਾਲੜੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਰਾਜਸਥਾਨ ਨਾਲ ਸੰਬੰਧਿਤ ਇਕ ਨੌਜਵਾਨ ਨੂੰ 10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੱਪੂ ਲਾਲ ਪੁੱਤਰ ਰਾਮੇਸ਼ਵਰ ਲਾਲ ਵਾਸੀ ਪਿੰਡ ਬੰਦਰਕਾ ਨੇੜੇ ਚਾਰ ਭੁਜਾ ਮੰਦਰ ਜ਼ਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਵਜੋਂ ਹੋਈ ਹੈ।

ਗੁਰਸਿਫਤ ਕੌਰ ਪਿਤਾ : ਗੁਰਜੰਟ ਸਿੰਘ ਮਾਤਾ : ਰੁਪਿੰਦਰ ਕੌਰ ਪਿੰਡ : ਬੜੌਦੀ ਜ਼ਿਲਾ : ਮੁਹਾਲੀ ਗੁਰਸਾਹਿਬ ਸਿੰਘ ਧਨੋਆ ਪਿਤਾ : ਜੁਝਾਰ ਸਿੰਘ ਧਨੋਆ ਮਾਤਾ : ਰੁਪਿੰਦਰ ਕੌਰ ਧਨੋਆ ਵਾਸੀ : ਮੁੰਡੀ ਖਰੜ, ਜ਼ਿਲ੍ਹਾ : ਮੁਹਾਲੀ। 10-10-2026
ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਲਾਲੜੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਰਾਜਸਥਾਨ ਨਾਲ ਸੰਬੰਧਿਤ ਇਕ ਨੌਜਵਾਨ ਨੂੰ 10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੱਪੂ ਲਾਲ ਪੁੱਤਰ ਰਾਮੇਸ਼ਵਰ ਲਾਲ ਵਾਸੀ ਪਿੰਡ ਬੰਦਰਕਾ ਨੇੜੇ ਚਾਰ ਭੁਜਾ ਮੰਦਰ ਜ਼ਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਵਜੋਂ ਹੋਈ ਹੈ। ਮੁਲਜ਼ਮ ਦੀ ਉਮਰ ਕਰੀਬ 23-24 ਸਾਲ ਦੱਸੀ ਜਾ ਰਹੀ ਹੈ, ਜੋ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਉਸ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਲੜੂ ਦੇ ਐੱਸ.ਐੱਚ.ਓ. ਯੋਗੇਸ਼ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ 8 ਅਕਤੂਬਰ ਨੂੰ ਇਲਾਕੇ ਵਿਚ ਗਸ਼ਤ ਕਰਦਿਆਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਝਰਮੜੀ ਵਿਖੇ ਪੁਰਾਣੇ ਟੈਕਸ ਬੈਰੀਅਰ ਨੇੜੇ ਇਕ ਨੌਜਵਾਨ ਹੱਥ ਵਿਚ ਬੈਗ ਫੜੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਸਾਹਮਣੇ ਦੇਖਦਿਆਂ ਹੀ ਉਹ ਘਬਰਾ ਗਿਆ ਅਤੇ ਅਚਾਨਕ ਪਿੱਛੇ ਮੁੜਨ ਲੱਗਾ। ਉਸ ਦੀਆਂ ਸ਼ੱਕੀ ਹਰਕਤਾਂ ਨੂੰ ਦੇਖਦਿਆਂ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਜਦੋਂ ਨੌਜਵਾਨ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਨਸ਼ੀਲਾ ਪਦਾਰਥ ਕਬਜ਼ੇ ਵਿਚ ਲੈ ਕੇ ਮੁਲਜ਼ਮ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਨਸ਼ੇ ਦੀ ਖੇਪ ਕਿਥੋਂ ਆਈ ਤੇ ਕਿਥੇ ਜਾਣੀ ਸੀ, ਪੁਲਿਸ ਕਰੇਗੀ ਪੜਤਾਲ ਐੱਸ.ਐੱਚ.ਓ. ਯੋਗੇਸ਼ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਿਥੇ ਪੁਲਿਸ ਵਲੋਂ ਉਸ ਦਾ ਰਿਮਾਂਡ ਹਾਸਿਲ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਜ਼ਦੂਰੀ ਦਾ ਕਰਦਾ ਹੈ ਅਤੇ ਹੁਣ ਤੱਕ ਦੀ ਜਾਂਚ ਦੌਰਾਨ ਉਸ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।
ਪਿਛਲੀ ਖ਼ਬਰ 500 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ਚ ਗੈਂਗਸਟਰ ਜਸ਼ਨਪ੍ਰੀਤ ਸਮੇਤ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਰੱਦ ਅਗਲੀ ਖ਼ਬਰ ਹਲਕਾ ਇੰਚਾਰਜ ਗੜ੍ਹੀ ਨੇ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।