14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜ਼ੀਰਕਪੁਰ ਵਿਖੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ 'ਤੇ 500 ਰੁਪਏ ਲੈ ਕੇ ਚਲਾਨ ਤੋਂ ਛੱਡਣ ਦੇ ਦੋਸ਼

ਅਜੀਤ ਡੈਸਕ 29-05-2026
ਜ਼ੀਰਕਪੁਰ, 28 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਪਟਿਆਲਾ ਚੌਕ 'ਤੇ ਇਕ ਟ੍ਰੈਫ਼ਿਕ ਮੁਲਾਜ਼ਮ ਵਲੋਂ 500 ਰੁਪਏ ਲੈ ਕੇ ਚਲਾਨ ਛੱਡਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸੰਬੰਧਿਤ ਟ੍ਰੈਫ਼ਿਕ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਕੇ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੀ ਪੂਰੀ ਸਚਾਈ ਤੇ ਸਮੇਂ ਦੀ ਜਾਂਚ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਸੋਸ਼ਲ ਮੀਡੀਆ 'ਤੇ ਪਟਿਆਲਾ ਚੌਕ 'ਚ ਤਾਇਨਾਤ ਇਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਏ. ਐਸ. ਆਈ. ਸੋਹਨ ਲਾਲ ਦੀ 500 ਰੁ. ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਏ. ਐਸ. ਆਈ. ਜ਼ਿਆਦਾ ਪੈਸੇ ਦੀ ਮੰਗ ਕਰਦਾ ਨਜ਼ਰ ਆ ਰਿਹਾ ਸੀ ਜਦਕਿ ਕਾਰ ਚਾਲਕ ਉਸ ਨੂੰ 500 ਰੁ. ਦੇਣ ਦੀ ਪੇਸ਼ਕਸ਼ ਕਰ ਰਿਹਾ ਸੀ | ਇਸ ਦੌਰਾਨ ਵੀਡੀਓ 'ਚ ਉਹ ਕਾਰ ਚਾਲਕ ਕੋਲੋਂ 500 ਰੁ. ਹੱਥ 'ਚ ਫੜ੍ਹਦਾ ਵੀ ਨਜ਼ਰ ਆ ਰਿਹਾ ਸੀ |
ਡੀ. ਐਸ. ਪੀ. ਟ੍ਰੈਫ਼ਿਕ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਵਾਇਰਲ ਵੀਡੀਓ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ | ਏ. ਐਸ. ਆਈ. ਨੂੰ ਲਾਈਨ ਹਾਜ਼ਰ ਕਰਕੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਖਰੜ ਵਿਕਾਸ ਗਰੁੱਪ ਵਲੋਂ ਐਡਵੋਕੇਟ ਮਨੀਸ਼ ਭਾਰਦਵਾਜ ਲੀਗਲ ਐਡਵਾਈਜ਼ਰ ਨਿਯੁਕਤ ਅਗਲੀ ਖ਼ਬਰ ਮੋਡੀਫਾਈਡ ਸਾਇਲੰਸਰਾਂ ਤੇ ਗ਼ੈਰ-ਕਾਨੂੰਨੀ ਤਬਦੀਲੀਆਂ ਵਾਲੇ ਵਾਹਨਾਂ ਖ਼ਿਲਾਫ਼ ਮਨਾਹੀ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।