09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੋਟੀ ਪਕਾਉਣ ਸਮੇਂ ਸਿਲੰਡਰ ਨੂੰ ਲੱਗੀ ਅੱਗ, ਮਾਂ ਤੇ ਦੋ ਬੱਚੇ ਝੁਲਸੇ

ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਘਰ ਵਿਚ ਰੋਟੀ ਪਕਾਉਣ ਸਮੇਂ ਸਿਲੰਡਰ ਦੇ ਪਾਈਪ...

ਅਜੀਤ ਡੈਸਕ 09-10-2026

ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਘਰ ਵਿਚ ਰੋਟੀ ਪਕਾਉਣ ਸਮੇਂ ਸਿਲੰਡਰ ਦੇ ਪਾਈਪ ਨੂੰ ਲੱਗੀ ਅਚਾਨਕ ਅੱਗ ਕਾਰਨ ਮਾਂ ਸਮੇਤ ਦੋ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੀਨਾ ਦੇਵੀ ਪਤਨੀ ਦਲੀਪ ਕੁਮਾਰ ਵਾਸੀ ਔਜਲਾ ਫਾਟਕ ਜਦੋਂ ਰੋਟੀ ਪਕਾਉਣ ਲੱਗੀ ਤਾਂ ਅਚਾਨਕ ਸਿਲੰਡਰ ਦੇ ਪਾਈਪ ਨੂੰ ਅੱਗ ਲੱਗ ਗਈ ਜਿਸ ਕਾਰਨ ਰੀਨਾ ਦੇਵੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਦੋ ਬੱਚੇ ਲਲਿਤ ਅਤੇ ਵਿਸ਼ਾਲ ਪਾਸਵਾਨ ਵੀ ਝੁਲਸ ਗਏ।

ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਯੁਕਤਾ ਵਲੋਂ ਰੀਨਾ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦਾ ਇਲਾਜ ਜਾਰੀ ਹੈ।

ਪਿਛਲੀ ਖ਼ਬਰ ਕੈਰੇਬੀਅਨ ਸਾਗਰ ’ਚ 7.6 ਤੀਬਰਤਾ ਦਾ ਭੂਚਾਲ, ਕਈ ਦੇਸ਼ਾਂ ’ਚ ਸੁਨਾਮੀ ਦਾ ਖ਼ਤਰਾ ਅਗਲੀ ਖ਼ਬਰ ਪਿੰਡ ਸਾਬੂਵਾਲ ਨੇੜੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ