20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚੰਡੀਗੜ੍ਹ ਨੰਬਰੀ ਗ੍ਰੈਂਡ ਵਿਟਾਰਾ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ

ਅਜੀਤ ਡੈਸਕ 24-05-2026
ਚੰਡੀਗੜ੍ਹ, 23 ਮਈ (ਕਪਿਲ ਵਧਵਾ) - ਚੰਡੀਗੜ੍ਹ ਦੇ ਧਨਾਸ ਇਲਾਕੇ ਵਿਚ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਇਕ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸਾਰੰਗਪੁਰ ਪੁਲਿਸ ਵਲੋਂ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 22 ਮਈ ਦੀ ਰਾਤ ਨੂੰ ਕਰੀਬ 9:19 ਵਜੇ ਸ਼੍ਰੀ ਨਾਥ ਸੇਲਜ਼ ਮਾਰਬਲ ਮਾਰਕੀਟ ਧਨਾਸ ਨੇੜੇ ਚੰਡੀਗੜ੍ਹ ਨੰਬਰੀ ਗ੍ਰੈਂਡ ਵਿਟਾਰਾ ਗੱਡੀ ਦੇ ਚਾਲਕ ਸੂਰਜ ਕੁਮਾਰ ਵਾਸੀ ਪਿੰਡ ਮਸਤਗੜ੍ਹ (ਪੰਜਾਬ) ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਪੈਦਲ ਜਾ ਰਹੇ ਭਿਬਾਸ਼ ਕੁਮਾਰ ਵਾਸੀ ਕੱਚੀ ਕਾਲੋਨੀ, ਧਨਾਸ ਨੂੰ ਟੱਕਰ ਮਾਰ ਦਿੱਤੀ | ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ ਵਿਚ ਭਿਬਾਸ਼ ਕੁਮਾਰ ਨੂੰ ਇਲਾਜ ਲਈ ਪੀ.ਜੀ.ਆਈ. ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਵਲੋਂ ਦੋਸ਼ੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਬਾਅਦ ਵਿਚ ਉਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਐਲ.ਜੀ. ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਨੇ ਵਿੱਤੀ ਸਾਲ 2026 ਦੀ ਚੌਥੀ ਤਿਮਾਹੀ ਦੇ ਨਤੀਜੇ ਕੀਤੇ ਜਾਰੀ <br/> ਅਗਲੀ ਖ਼ਬਰ ਊਰਜਾ ਕੁਸ਼ਲਤਾ ਤੇ ਸਾਫ਼ ਵਾਤਾਵਰਨ ਲਈ ਯੂ.ਟੀ. ਪ੍ਰਸ਼ਾਸਨ ਦੀ ਨਵੀਂ ਪਹਿਲ, ਚੰਡੀਗੜ੍ਹ ਬਣੇਗਾ ਗਰੀਨ ਟਰਾਂਸਪੋਰਟ ਦਾ ਮਾਡਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।