19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਇਕ ਪੜਾਅ ਦਾ ਹਿੱਸਾ ਪਹੁੰਚਿਆ ਮਾਛੀਵਾੜਾ ਸਾਹਿਬ

ਮਾਛੀਵਾੜਾ ਸਾਹਿਬ (ਲੁਧਿਆਣਾ), 19 ਸਤੰਬਰ (ਮਨੋਜ ਕੁਮਾਰ) - ਪਠਾਨਕੋਟ ਤੋਂ ਭਾਜਪਾ ਵਲੋਂ ਪੰਜਾਬ ਵਿਚ ਫੈਲੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਚਾਰ ਵੱਖ ਵੱਖ ਪੜਾਵਾਂ ਵਿਚ ਸ਼ੁਰੂ ਕੀਤੀ ਯਾਤਰਾ...

ਅਜੀਤ ਡੈਸਕ 19-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 19 ਸਤੰਬਰ (ਮਨੋਜ ਕੁਮਾਰ) - ਪਠਾਨਕੋਟ ਤੋਂ ਭਾਜਪਾ ਵਲੋਂ ਪੰਜਾਬ ਵਿਚ ਫੈਲੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਚਾਰ ਵੱਖ ਵੱਖ ਪੜਾਵਾਂ ਵਿਚ ਸ਼ੁਰੂ ਕੀਤੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ'  ਦੇ ਇਕ ਪੜਾਅ ਦਾ ਹਿੱਸਾ ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਪਹੁੰਚਿਆ ਜਿਸਦੀ ਅਗਵਾਈ ਪਾਰਟੀ ਦੇ ਨਵੇਂ ਬਣੇ ਕੋਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਹੋਰ ਟੀਮ ਦੇ ਸਾਥੀਆਂ ਨੇ ਕੀਤੀ। ਜਦੋਂ ਇਹ ਆਗੂ ਆਪਣੇ ਨਿਰਧਾਰਿਤ ਸਥਾਨ ਤੇ ਪੁੱਜੇ ਤਾ ਭਾਜਪਾ ਦੇ ਸਥਾਨਕ ਆਗੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ। ਸਮਰਾਲਾ ਹਲਕੇ ਤੋਂ ਭਾਜਪਾ ਦੇ ਬਹੁਤ ਹੀ ਸਸੀਨੀਅਰ ਤੇ ਨੋਜਵਾਨ ਆਗੂ ਨਿਸੂ ਸ਼ਰਮਾਂ ਦੀ ਅਗਵਾਈ ਵਿਚ ਜ਼ੋਰ ਸ਼ੋਰ ਨਾਲ ਇਸ ਯਾਤਰਾ ਦੇ ਆਉਣ ਨੂੰ ਪੇਸ਼ ਕੀਤਾ ਗਿਆ ।  ਸਥਾਨਕ ਲੋਕਾਂ ਵਿਚ ਪਾਰਟੀ ਦਾ ਸੰਦੇਸ਼ ਪਹੁੰਚਾਉਣ ਲਈ ਕਾਫੀ ਵੱਡਾ ਪੰਡਾਲ ਅਤੇ ਸੈਂਕੜੇ ਕੁਰਸੀਆਂ ਵੀ ਲਗਾਈਆਂ ਗਈਆਂ ਸਨ। ਪੂਰੇ ਪੰਡਾਲ ਵਿਚ ਨਿਸ਼ੂ ਸ਼ਰਮਾ ਜ਼ਿੰਦਾਬਾਦ ਨਾਅਰੇ ਕਾਫੀ ਦੇਰ ਤੱਕ ਸੁਣਾਈ ਦਿੰਦੇ ਰਹੇ। 

ਪਿਛਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 241ਵੇਂ ਦਿਨ 603 ਛਾਪੇਮਾਰੀਆਂ, 291 ਗ੍ਰਿਫਤਾਰ ਅਗਲੀ ਖ਼ਬਰ ਪਿੰਡ ਬਾਲੀਆਂ (ਹਲਕਾ ਧੂਰੀ) ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਨੂੰ 57 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ - ਭਗਵੰਤ ਮਾਨ