20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਐਲ.ਜੀ. ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਨੇ ਵਿੱਤੀ ਸਾਲ 2026 ਦੀ ਚੌਥੀ ਤਿਮਾਹੀ ਦੇ ਨਤੀਜੇ ਕੀਤੇ ਜਾਰੀ <br/>

ਅਜੀਤ ਡੈਸਕ 24-05-2026
ਚੰਡੀਗੜ੍ਹ, 23 ਮਈ (ਅ.ਬ.)- ਐਲ.ਜੀ. ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਨੇ ਵਿੱਤੀ ਵਰੇ੍ਹ 2026 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਰੈਵੇਨਿਊ ਦਰਜ ਕੀਤਾ ਹੈ | ਕੰਪਨੀ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਕਾਰਨ ਵੱਖ-ਵੱਖ ਸ਼੍ਰੇਣੀਆਂ ਵਿਚ ਵਧੀ ਹੋਈ ਮੰਗ ਤੇ ਪ੍ਰੀਮੀਅਮ ਉਤਪਾਦਾਂ ਦੀ ਵਧਦੀ ਪ੍ਰਸਿੱਧੀ ਨੂੰ ਦੱਸਿਆ | ਕੰਪਨੀ ਦਾ ਸੰਚਾਲਕੀ ਰੈਵੇਨਿਊ ਚੌਥੀ ਤਿਮਾਹੀ ਵਿਚ 80.54 ਅਰਬ ਰੁਪਏ ਰਿਹਾ, ਜੋ ਪਿਛਲੇ ਵਿੱਤੀ ਵਰੇ੍ਹ ਦੀ ਇਸੇ ਤਿਮਾਹੀ ਦੇ 74.48 ਅਰਬ ਰੁਪਏ ਨਾਲੋਂ 8.1 ਫ਼ੀਸਦੀ ਵੱਧ ਹੈ | ਇਸ ਦੌਰਾਨ ਕੰਪਨੀ ਦਾ ਸੰਚਾਲਕੀ ਮੁਨਾਫ਼ਾ (ਈਬਿਟਡਾ) 9.45 ਅਰਬ ਰੁਪਏ ਰਿਹਾ ਅਤੇ ਈਬਿਟਡਾ ਮਾਰਜਿਨ 11.7 ਫ਼ੀਸਦੀ ਦਰਜ ਕੀਤਾ ਗਿਆ | ਇਸੇ ਤਰ੍ਹਾਂ ਕਰ ਬਾਅਦ ਸ਼ੁੱਧ ਲਾਭ 6.93 ਅਰਬ ਰੁਪਏ ਰਿਹਾ | ਪੂਰੇ ਵਿੱਤੀ ਵਰੇ੍ਹ 2026 ਵਿਚ ਕੰਪਨੀ ਦਾ ਕੁੱਲ ਸੰਚਾਲਕੀ ਰੈਵੇਨਿਊ 246.05 ਅਰਬ ਰੁਪਏ ਤੱਕ ਪਹੁੰਚ ਗਿਆ | ਕੰਪਨੀ ਦੀ ਇਹ ਤਰੱਕੀ ਮੁੱਖ ਤੌਰ 'ਤੇ ਵੱਡੀ ਸਕਰੀਨ ਵਾਲੇ ਟੈਲੀਵਿਜ਼ਨ, ਡਬਲ ਡੋਰ ਫਿ੍ਜ, ਪੂਰੀ ਤਰਾਂ ਸਵੈ-ਚਾਲਿਤ ਵਾਸ਼ਿੰਗ ਮਸ਼ੀਨਾਂ ਅਤੇ ਪੰਜ-ਸਟਾਰ ਸ਼੍ਰੇਣੀ ਵਾਲੇ ਏਅਰ-ਕੰਡੀਸ਼ਨਰ ਵਰਗੇ ਪ੍ਰੀਮੀਅਮ ਉਤਪਾਦਾਂ ਦੀ ਮਜ਼ਬੂਤ ਮੰਗ ਕਾਰਨ ਸੰਭਵ ਹੋਈ ਹੈ | ਇਲੈਕਟ੍ਰਾਨਿਕਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਹਾਂਗ ਜੂ ਜੀਓਨ ਨੇ ਦੱਸਿਆ ਕਿ ਵਿੱਤੀ ਵਰਾ 2026 ਦੀ ਚੌਥੀ ਤਿਮਾਹੀ ਵਿਚ ਪ੍ਰਾਪਤ ਇਹ ਇਤਿਹਾਸਕ ਰੈਵੇਨਿਊ ਸਾਡੇ ਬਰਾਂਡ ਦੀ ਭਰੋਸੇਯੋਗਤਾ ਤੇ ਸਾਡੇ ਕਾਰੋਬਾਰੀ ਮਾਡਲ ਦੀ ਮਜ਼ਬੂਤੀ ਦਾ ਸਬੂਤ ਹੈ |

ਪਿਛਲੀ ਖ਼ਬਰ ਗਿੱਲ ਵਲੋਂ ਵਾਰਡ ਨੰਬਰ 15 ਤੋਂ ਭਾਜਪਾ ਉਮੀਦਵਾਰ ਕਰਮਜੀਤ ਕੌਰ ਦੇ ਹੱਕ 'ਚ ਚੋਣ ਮੀਟਿੰਗ ਅਗਲੀ ਖ਼ਬਰ ਚੰਡੀਗੜ੍ਹ ਨੰਬਰੀ ਗ੍ਰੈਂਡ ਵਿਟਾਰਾ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।