20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਊਰਜਾ ਕੁਸ਼ਲਤਾ ਤੇ ਸਾਫ਼ ਵਾਤਾਵਰਨ ਲਈ ਯੂ.ਟੀ. ਪ੍ਰਸ਼ਾਸਨ ਦੀ ਨਵੀਂ ਪਹਿਲ, ਚੰਡੀਗੜ੍ਹ ਬਣੇਗਾ ਗਰੀਨ ਟਰਾਂਸਪੋਰਟ ਦਾ ਮਾਡਲ ਸ਼ਹਿਰ ਆਵਾਜਾਈ ਪ੍ਰਣਾਲੀ ਹੋਵੇਗੀ ਹੋਰ ਸਮਾਰਟ ਤੇ ਸਾਫ਼ <br/>

ਅਜੀਤ ਡੈਸਕ 24-05-2026
ਚੰਡੀਗੜ੍ਹ, 23 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਵਿਚ ਊਰਜਾ ਸੰਰਖਣ, ਤੇਲ ਬੱਚਤ ਅਤੇ ਸਥਾਈ ਆਵਾਜਾਈ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਲਈ ਪ੍ਰਸ਼ਾਸਨ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ | ਇਸ ਤਹਿਤ ਇੰਜੀਨੀਅਰਿੰਗ ਵਿਭਾਗ ਅਧੀਨ ਊਰਜਾ ਪ੍ਰਬੰਧਨ ਇਕਾਈ/ਐਸ.ਡੀ.ਏ. ਅਤੇ ਟਰਾਂਸਪੋਰਟ ਵਿਭਾਗ ਅਧੀਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਵਿਚਕਾਰ ਇਕ ਅਹਿਮ ਸਾਂਝੀ ਸਹਿਮਤੀ (ਐਮਓਯੂ) 'ਤੇ ਦਸਤਖ਼ਤ ਕੀਤੇ ਗਏ ਹਨ | ਇਸ ਸਮਝੌਤੇ ਦਾ ਮੁੱਖ ਉਦੇਸ਼ ਟਰਾਂਸਪੋਰਟ ਖੇਤਰ ਵਿਚ ਊਰਜਾ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ, ਤੇਲ ਦੀ ਖਪਤ ਘਟਾਉਣ ਵਾਲੀ ਆਵਾਜਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਹੈ | ਦੋਵੇਂ ਵਿਭਾਗ ਹੁਣ ਮਿਲ ਕੇ ਸ਼ਹਿਰ 'ਚ ਹਰਿਤ ਆਵਾਜਾਈ ਨੂੰ ਵਧਾਵਾ ਦੇਣ ਲਈ ਸਾਂਝੇ ਤੌਰ 'ਤੇ ਕੰਮ ਕਰਨਗੇ | ਇਸ ਸਮਝੌਤੇ ਤਹਿਤ ਇਲੈਕਟਿ੍ਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ, ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਤੇਲ ਬੱਚਤ ਸਮਰੱਥਾ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ | ਇਸ ਦੇ ਨਾਲ ਹੀ ਬੱਸਾਂ ਦੇ ਰੂਟਾਂ ਦੀ ਸੁਧਾਰਿਤ ਯੋਜਨਾ, ਤਕਨੀਕੀ ਨਿਗਰਾਨੀ ਅਤੇ ਆਧੁਨਿਕ ਊਰਜਾ ਪ੍ਰਬੰਧਨ ਤਕਨੀਕਾਂ ਨੂੰ ਵੀ ਅਪਣਾਇਆ ਜਾਵੇਗਾ |
ਇਸ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਟਰਾਂਸਪੋਰਟ ਅਵਿਕੇਸ਼ ਗੁਪਤਾ (ਪੀ.ਸੀ.ਐਸ.) ਅਤੇ ਚੰਡੀਗੜ੍ਹ ਦੇ ਊਰਜਾ ਪ੍ਰਬੰਧਨ ਸੈੱਲ/ਐੱਸ.ਡੀ.ਏ. ਦੇ ਮੁਖੀ ਪਵਨ ਕੁਮਾਰ ਸ਼ਰਮਾ ਵਲੋਂ ਰਸਮੀ ਤੌਰ 'ਤੇ ਦਸਤਖ਼ਤ ਕੀਤੇ ਗਏ | ਇਸ ਮੌਕੇ ਚੰਡੀਗੜ੍ਹ ਸਿਟੀ ਬੱਸ ਸਰਵਿਸਿਜ਼ ਸੁਸਾਇਟੀ (ਸੀ.ਸੀ.ਬੀ.ਐੱਸ.ਐੱਸ.) ਦੇ ਮੁੱਖ ਸੰਚਾਲਨ ਪ੍ਰਬੰਧਕ ਯਸ਼ਜੀਤ ਗੁਪਤਾ ਵੀ ਹਾਜ਼ਰ ਸਨ |
ਅਧਿਕਾਰੀਆਂ ਅਨੁਸਾਰ ਇਸ ਪਹਿਲ ਤਹਿਤ ਜਾਗਰੂਕਤਾ ਮੁਹਿੰਮਾਂ, ਸਿਖਲਾਈ ਪ੍ਰੋਗਰਾਮ ਅਤੇ ਸਮਰੱਥਾ ਵਿਕਾਸ ਵਰਕਸ਼ਾਪਾਂ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਊਰਜਾ ਬੱਚਤ ਅਤੇ ਸਸਟੇਨੇਬਲ ਜੀਵਨ ਸ਼ੈਲੀ ਲਈ ਪ੍ਰੇਰਿਤ ਕੀਤਾ ਜਾ ਸਕੇ | ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਇਹ ਕਦਮ ਚੰਡੀਗੜ੍ਹ ਨੂੰ ਕਾਰਬਨ ਨਿਊਟ੍ਰਲਟੀ ਅਤੇ ਨੈੱਟ ਜ਼ੀਰੋ ਉਤਸਰਜਨ ਦੇ ਟੀਚਿਆਂ ਵੱਲ ਅੱਗੇ ਵਧਾਉਣ 'ਚ ਮਦਦਗਾਰ ਸਾਬਤ ਹੋਵੇਗਾ | ਇਸ ਨਾਲ ਸ਼ਹਿਰ ਨੂੰ ਸਾਫ਼, ਹਰਿਤ ਅਤੇ ਊਰਜਾ-ਕੁਸ਼ਲ ਸ਼ਹਿਰ ਵਜੋਂ ਹੋਰ ਮਜ਼ਬੂਤ ਪਛਾਣ ਮਿਲੇਗੀ |

ਪਿਛਲੀ ਖ਼ਬਰ ਚੰਡੀਗੜ੍ਹ ਨੰਬਰੀ ਗ੍ਰੈਂਡ ਵਿਟਾਰਾ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ 'ਪੱਛਮੀ ਅਕਾਦਮੀਆਂ 'ਚ ਸਿੱਖ ਅਧਿਐਨਾਂ ਨੂੰ ਸਥਾਪਿਤ ਕਰਨ' ਸੰਬੰਧੀ ਵਿਸ਼ੇ 'ਤੇ ਭਾਸ਼ਣ ਕਰਵਾਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।