19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਮ੍ਹਾਂ ਕਰਵਾਏ ਗਏ ਗਿਣਤੀ ਫਾਰਮ ਵੇਰਵਿਆਂ ਪੱਖੋਂ ਅਧੂਰੇ ਸਨ - ਕੇਜਰੀਵਾਲ ਨੂੰ ਜਾਰੀ ਐਸ.ਆਈ.ਆਰ.' ਨੋਟਿਸ ਦੇ ਸੰਬੰਧ ਚ, ਚੋਣ ਅਧਿਕਾਰੀ

ਨਵੀਂ ਦਿੱਲੀ, 19 ਸਤੰਬਰ - ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਰੀ ਕੀਤੇ ਗਏ 'ਐਸ.ਆਈ.ਆਰ.' ਨੋਟਿਸ ਦੇ ਸੰਬੰਧ...

ਅਜੀਤ ਡੈਸਕ 19-09-2026

ਨਵੀਂ ਦਿੱਲੀ, 19 ਸਤੰਬਰ -  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਰੀ ਕੀਤੇ ਗਏ 'ਐਸ.ਆਈ.ਆਰ.' ਨੋਟਿਸ ਦੇ ਸੰਬੰਧ ਵਿਚ, ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO), ਨਵੀਂ ਦਿੱਲੀ ਦਾ ਕਹਿਣਾ ਹੈ ਕਿ, "ਜਮ੍ਹਾਂ ਕਰਵਾਏ ਗਏ ਗਿਣਤੀ ਫਾਰਮ (Enumeration Forms) ਵੇਰਵਿਆਂ ਦੇ ਪੱਖੋਂ ਅਧੂਰੇ ਸਨ; ਅਜਿਹੇ ਵੇਰਵੇ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਸੰਬੰਧਿਤ ਰਾਜਾਂ ਦੀਆਂ ਪਿਛਲੀਆਂ ਚੋਣ ਸੂਚੀਆਂ (electoral rolls) ਨਾਲ ਜੋੜਿਆ ਜਾ ਸਕਦਾ ਸੀ, ਉਹ ਉਨ੍ਹਾਂ ਦੇ ਜਮ੍ਹਾਂ ਕਰਵਾਏ ਫਾਰਮਾਂ ਵਿਚ ਮੌਜੂਦ ਨਹੀਂ ਸਨ।"
ਚੋਣ ਰਜਿਸਟ੍ਰੇਸ਼ਨ ਅਧਿਕਾਰੀ, ਨਵੀਂ ਦਿੱਲੀ ਨੇ ਇਕ ਪ੍ਰੈਸ ਬਿਆਨ ਵਿਚ ਅੱਗੇ ਕਿਹਾ, "ਭਾਰਤੀ ਚੋਣ ਕਮਿਸ਼ਨ (ECI) ਦੁਆਰਾ ਨਿਰਧਾਰਤ ਅਤੇ ਸੂਚਿਤ ਕੀਤੀਆਂ ਗਈਆਂ ਪ੍ਰਕਿਰਿਆਵਾਂ ਅਨੁਸਾਰ, ਉਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਪਿਛਲੀ ਚੋਣ ਸੂਚੀ ਨਾਲ ਨਹੀਂ ਜੋੜਿਆ ਜਾ ਸਕਿਆ ਅਤੇ ਜਿਨ੍ਹਾਂ ਦੇ ਵੇਰਵਿਆਂ ਵਿਚ ਪਿਛਲੀ ਚੋਣ ਸੂਚੀ ਨਾਲ ਜੋੜਨ ਦੌਰਾਨ ਤਰਕਪੂਰਨ ਖਾਮੀਆਂ (logical discrepancies) ਪਾਈਆਂ ਗਈਆਂ ਹਨ। ਨੋਟਿਸ ਪ੍ਰਾਪਤ ਹੋਣ 'ਤੇ ਵੋਟਰਾਂ ਨੂੰ ਸੰਬੰਧਿਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਕੋਲ ਜਵਾਬ ਜਾਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਨੋਟਿਸਾਂ ਦੇ ਨਿਪਟਾਰੇ ਦੀ ਪ੍ਰਕਿਰਿਆ 29.10.2026 ਤੱਕ ਮੁਕੰਮਲ ਕਰ ਲਈ ਜਾਵੇਗੀ।"

ਪਿਛਲੀ ਖ਼ਬਰ ਦੂਜੀ ਵਾਰਾ ਮਾਤਾ ਪਿਤਾ ਬਣੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਅਗਲੀ ਖ਼ਬਰ 'ਐਸ.ਆਈ.ਆਰ.' ਪ੍ਰਕਿਰਿਆ ਤਹਿਤ ਮੁੱਖ ਚੋਣ ਅਧਿਕਾਰੀ ਦਫ਼ਤਰ ਵਲੋਂ ਕੇਜਰੀਵਾਲ ਅਤੇ ਪਰਿਵਾਰ ਨੂੰ ਨੋਟਿਸ ਜਾਰੀ