17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੰਨ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਲੋਕ - ਡਾ. ਰੰਧਾਵਾ

ਤਰਨ ਤਾਰਨ, 17 ਨਵੰਬਰ (ਪਰਮਜੀਤ ਜੋਸ਼ੀ)— ਕੰਨ ਦੇ ਪਰਦੇ ਨੂੰ ਟਿੰਮਪੈਨਿਕ ਮੈਂਬਰੇਨ ਕਹਿੰਦੇ ਹਨ ਜੋ ਕਿ ਕੰਨ ਦੇ ਵਿਚਲੇ ਭਾਗ ਵਿਚ ਹੁੰਦਾ ਹੈ ਅਤੇ ਬਹੁਤ ਹੀ ਨਾਜੁਕ ਹੁੰਦਾ ਹੈ, ਕਈ ਵਾਰ ਮਰੀਜ਼ ਦੇ ਕੰਨ ਦਾ ਪਰਦਾ ਫਟ ਜਾਂਦਾ ਹੈ ਜਾਂ ਉਸ ਵਿਚ ਛੇਕ ਹੋ ਜਾਂਦਾ ਹੈ, ਜਿਸ ਦੇ ਕਈ ਕਾਰਨ ਹੁੰਦੇ ਹਨ । ਇਹ ਜਾਣਕਾਰੀ ਈ.

ਡਾ. ਰਾਜਬਰਿੰਦਰ ਸਿੰਘ ਰੰਧਾਵਾ 18-11-2026
ਤਰਨ ਤਾਰਨ, 17 ਨਵੰਬਰ (ਪਰਮਜੀਤ ਜੋਸ਼ੀ)— ਕੰਨ ਦੇ ਪਰਦੇ ਨੂੰ ਟਿੰਮਪੈਨਿਕ ਮੈਂਬਰੇਨ ਕਹਿੰਦੇ ਹਨ ਜੋ ਕਿ ਕੰਨ ਦੇ ਵਿਚਲੇ ਭਾਗ ਵਿਚ ਹੁੰਦਾ ਹੈ ਅਤੇ ਬਹੁਤ ਹੀ ਨਾਜੁਕ ਹੁੰਦਾ ਹੈ, ਕਈ ਵਾਰ ਮਰੀਜ਼ ਦੇ ਕੰਨ ਦਾ ਪਰਦਾ ਫਟ ਜਾਂਦਾ ਹੈ ਜਾਂ ਉਸ ਵਿਚ ਛੇਕ ਹੋ ਜਾਂਦਾ ਹੈ, ਜਿਸ ਦੇ ਕਈ ਕਾਰਨ ਹੁੰਦੇ ਹਨ । ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਕੰਨ ਵਿਚ ਸੱਟ ਲੱਗਣ, ਕੰਨ ਦੀ ਹੱਡੀ ਫਰੈਕਚਰ ਹੋਣ, ਤੇਜ ਆਵਾਜ਼, ਕੰਨ ਵਿਚ ਰੇਸ਼ਾ ਭਰਨਾ, ਜਿਆਦਾ ਦੇਰ ਤੱਕ ਜੁਕਾਮ ਰਹਿਣਾ, ਕੰਨ ਦੀ ਹੱਡੀ ਟੇਡੀ ਹੋਣ ਕਾਰਨ, ਤੇਜ ਥੱਪੜ ਮਾਰਨ ਕਾਰਨ ਆਦਿ ਕੰਨ ਦੇ ਪਰਦੇ ਫਟਨ ਦੇ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਨ ਦੇ ਪਰਦੇ ਫਟਣ ਨਾਲ ਵਿਅਕਤੀ ਨੂੰ ਘੱਟ ਸੁਨਣਾ, ਕੰਨ ਵਿਚੋਂ ਰੇਸ਼ਾ ਵਗਣਾ, ਕੰਨ ਵਿਚ ਛਾਂ-ਛਾਂ ਦੀ ਆਵਾਜ਼ ਆਉਣੀ, ਚੱਕਰ ਆਉਣੇ ਅਤੇ ਤੇਜ ਦਰਦ ਰਹਿਣਾ ਆਦਿ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਕੋਈ ਵਿਅਕਤੀ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਮਾਹਰ ਡਾਕਟਰ ਪਾਸੋਂ ਆਪਣਾ ਇਲਾਜ ਸ਼ੁਰੂ ਕਰਵਾਏ ਅਤੇ ਇਸ ਪ੍ਰਤੀ ਲਾਪ੍ਰਵਾਹੀ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ।
ਪਿਛਲੀ ਖ਼ਬਰ ਨਸ਼ਾ ਕਰਦੇ 2 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਜਸਵਿੰਦਰ ਸਿੰਘ ਮਾਣੋਚਾਲ੍ਹ ਦੀ ਅੱਠਵੀਂ ਕਿਤਾਬ ਪੰਜਾਬੀ ਸਾਹਿਤ ਸਭਾ ਵਲੋਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।