18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਸੁਰ ਸਿੰਘ ਵਿਖੇ ਪ੍ਰਭਾਤ ਫੇਰੀਆਂ ਦੀ ਆਰੰਭਤਾ ਅੱਜ ਤੋਂ ਸ਼ੁਰੂ

ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)– ਸੰਪਰਦਾਇ ਦਲ ਬਾਬਾ ਬਿਧੀ ਚੰਦ ਦੇ 12ਵੇੰ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਨਗਰ ਦੇ ਸ਼ਬਦਈ ਜਥੇ ਵਲੋਂ ਸ਼ਰਧਾ ਭਾਵਨਾ ਸਹਿਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਅਰੰਭ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਿਆਂ ਨਿਯਤ ਪ੍ਰੋਗਰਾਮ ਅਨੁਸਾਰ ਘਰਾਂ ਵਿਚ ਪੜਾਅ ਦਰ ਪੜਾਅ ਹਾਜ਼ਰੀ ਭਰਦਿਆਂ ਗੁਰਦਵਾਰਾ ਸਮਾਧਾਂ ਬਾਬਾ ਬਿਧੀ ਚੰਦ ਜੀ ਤੋਂ ਹੋ ਕੇ ਗੁਰਦਵਾਰਾ ਅੰਗੀਠਾ ਸਾਹਿਬ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਵਿਖ਼ੇ ਸਮਾਪਤੀ ਹੋਵੇਗੀ । ਇਸ ਮੌਕੇ ਸ਼ਬਦਈ ਜਥੇ ਦੇ ਕਮੇਟੀ ਮੈਂਬਰ ਧਰਮ ਸਿੰਘ, ਜੰਗਾ ਸਿੰਘ, ਸੁਖਦੇਵ ਸਿੰਘ ਢਿੱਲੋਂ, ਗੁਰਦਿਆਲ ਸਿੰਘ ਗਿੱਲ, ਮਨਜੀਤ ਸਿੰਘ ਭੰਡਾਰੀ, ਕੁਲਵੰਤ ਸਿੰਘ ਭੰਡਾਰੀ, ਅਜੀਤ ਸਿੰਘ, ਬੀਬੀ ਦਲਜੀਤ ਕੌਰ, ਬੀਬੀ ਅਮਰਜੀਤ ਕੌਰ, ਜਥੇਦਾਰ ਸ਼ੇਰ ਸਿੰਘ, ਸਤਨਾਮ ਸਿੰਘ, ਜੋਧਬੀਰ ਸਿੰਘ, ਮਨਬੀਰ ਸਿੰਘ, ਅੰਮ੍ਰਿਪਾਲ ਸਿੰਘ, ਗੁਰਸਿਮਰਨ ਸਿੰਘ, ਬੀਬੀ ਰਮਨਦੀਪ ਕੌਰ, ਰਣਜੀਤ ਕੌਰ, ਹਰਜੀਤ ਕੌਰ, ਬੀਬੀ ਰਾਜ ਕੌਰ ਆਦਿ ਹਾਜ਼ਰ ਸਨ ।

ਅਜੀਤ ਡੈਸਕ 18-11-2026
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)– ਸੰਪਰਦਾਇ ਦਲ ਬਾਬਾ ਬਿਧੀ ਚੰਦ ਦੇ 12ਵੇੰ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਨਗਰ ਦੇ ਸ਼ਬਦਈ ਜਥੇ ਵਲੋਂ ਸ਼ਰਧਾ ਭਾਵਨਾ ਸਹਿਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਅਰੰਭ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਿਆਂ ਨਿਯਤ ਪ੍ਰੋਗਰਾਮ ਅਨੁਸਾਰ ਘਰਾਂ ਵਿਚ ਪੜਾਅ ਦਰ ਪੜਾਅ ਹਾਜ਼ਰੀ ਭਰਦਿਆਂ ਗੁਰਦਵਾਰਾ ਸਮਾਧਾਂ ਬਾਬਾ ਬਿਧੀ ਚੰਦ ਜੀ ਤੋਂ ਹੋ ਕੇ ਗੁਰਦਵਾਰਾ ਅੰਗੀਠਾ ਸਾਹਿਬ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਵਿਖ਼ੇ ਸਮਾਪਤੀ ਹੋਵੇਗੀ । ਇਸ ਮੌਕੇ ਸ਼ਬਦਈ ਜਥੇ ਦੇ ਕਮੇਟੀ ਮੈਂਬਰ ਧਰਮ ਸਿੰਘ, ਜੰਗਾ ਸਿੰਘ, ਸੁਖਦੇਵ ਸਿੰਘ ਢਿੱਲੋਂ, ਗੁਰਦਿਆਲ ਸਿੰਘ ਗਿੱਲ, ਮਨਜੀਤ ਸਿੰਘ ਭੰਡਾਰੀ, ਕੁਲਵੰਤ ਸਿੰਘ ਭੰਡਾਰੀ, ਅਜੀਤ ਸਿੰਘ, ਬੀਬੀ ਦਲਜੀਤ ਕੌਰ, ਬੀਬੀ ਅਮਰਜੀਤ ਕੌਰ, ਜਥੇਦਾਰ ਸ਼ੇਰ ਸਿੰਘ, ਸਤਨਾਮ ਸਿੰਘ, ਜੋਧਬੀਰ ਸਿੰਘ, ਮਨਬੀਰ ਸਿੰਘ, ਅੰਮ੍ਰਿਪਾਲ ਸਿੰਘ, ਗੁਰਸਿਮਰਨ ਸਿੰਘ, ਬੀਬੀ ਰਮਨਦੀਪ ਕੌਰ, ਰਣਜੀਤ ਕੌਰ, ਹਰਜੀਤ ਕੌਰ, ਬੀਬੀ ਰਾਜ ਕੌਰ ਆਦਿ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਪ੍ਰਭਾਤ ਫੇਰੀਆਂ ਦੀ ਸਮਾਪਤੀ ਤੋਂ ਉਪਰੰਤ ਮਿਤੀ 26 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ-ਛਾਇਆ ਹੇਠ ਪੰਜ ਪਿਆਰਿਾਂ ਦੀ ਅਗਵਾਈ ਵਿਚ ਨਗਰ ਕੀਰਤਨ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਰਹਿਨੁਮਾਈ ਹੇਠ ਸਜਾਇਆ ਜਾਵੇਗਾ।
ਪਿਛਲੀ ਖ਼ਬਰ ਬੀਬਾ ਰਮਨਦੀਪ ਕੌਰ ਸ਼ੇਰੋਂ ਦੀ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ - ਖੱਖ ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਭਾਰਤ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲਾ ਇਲਾਕੇ ਦਾ ਸਰਵੋਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।