24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਖਡੂਰ ਸਾਹਿਬ ਬਲਾਕ ਦੇ ਸਾਇੰਸ ਡਰਾਮਾ ਮੁਕਾਬਲਿਆਂ ’ਚ ਸਕੂਲ ਆਫ਼ ਐਮੀਨਸ ਗੋਇੰਦਵਾਲ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

ਗੋਇੰਦਵਾਲ ਸਾਹਿਬ, 23 ਅਕਤੂਬਰ (ਸਕੱਤਰ ਸਿੰਘ ਅਟਵਾਲ)–ਪੰਜਾਬ ਸਰਕਾਰ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੀਆਂ ਹਦਾਇਤਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਮੰਗਤ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਵਿਖੇ ਬਲਾਕ ਪੱਧਰ ਦਾ ਸਾਇੰਸ ਡਰਾਮਾ ਮੁਕਾਬਲਾ ਕਰਵਾਇਆ ਗਿਆ । ਜਿਸ ਵਿਚ ਬਲਾਕ ਖਡੂਰ ਸਾਹਿਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਸਾਇੰਸ ਡਰਾਮਾ ਮੁਕਾਬਲਿਆਂ ਵਿਚ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ। ਤਸਵੀਰ–ਅਟਵਾਲ 24-10-2026
ਗੋਇੰਦਵਾਲ ਸਾਹਿਬ, 23 ਅਕਤੂਬਰ (ਸਕੱਤਰ ਸਿੰਘ ਅਟਵਾਲ)–ਪੰਜਾਬ ਸਰਕਾਰ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੀਆਂ ਹਦਾਇਤਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਮੰਗਤ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਵਿਖੇ ਬਲਾਕ ਪੱਧਰ ਦਾ ਸਾਇੰਸ ਡਰਾਮਾ ਮੁਕਾਬਲਾ ਕਰਵਾਇਆ ਗਿਆ । ਜਿਸ ਵਿਚ ਬਲਾਕ ਖਡੂਰ ਸਾਹਿਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਾਲ ਡਰਾਮੇ ਦਾ ਥੀਮ ਸੀ ‘ਸਾਇੰਸ ਐਂਡ ਸੁਸਾਇਟੀ ਸੀ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਇਸ ਮੁਕਾਬਲੇ ਦਾ ਉਦਘਾਟਨ ਕੀਤਾ ਅਤੇ ਆਉਣ ਵਾਲੀਆਂ ਸਾਰੀਆਂ ਟੀਮਾਂ ਨੂੰ ਜੀ ਆਇਆਂ ਕਿਹਾ । ਇਸ ਮੌਕੇ ਸਾਰੀਆਂ ਹੀ ਟੀਮਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਉਪਰੋਕਤ ਥੀਮ ਅਨੁਸਾਰ ਭਾਗੇਦਾਰੀ ਕੀਤੀ। ਇਹਨਾਂ ਮੁਕਾਬਲਿਆਂ ਵਿਚ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਜਿਨਾਂ ਦਾ ਟੋਪਿਕ ਸੀ ‘ਐਵੇਫਾਰਵਡ ’ ਨੇ ਪਹਿਲਾ ਸਥਾਨ , ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦੇ ਵਿਦਿਆਰਥੀ ਜਿਨਾਂ ਦਾ ਟੋਪਿਕ ਸੀ ‘ਨਵੀਂ ਸੋਚ ਨਵਾਂ ਰਾਹ’ ਨੇ ਦੂਸਰਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਤਖਤੂ ਚੱਕ ਦੇ ਵਿਦਿਆਰਥੀ ਜਿਹਨਾਂ ਦਾ ਵਿਸ਼ਾ ਸੀ ‘ਰੀਸਟੋਰਿੰਗ ਓਸ਼ੀਅਨ’ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਸ੍ਰੀਮਤੀ ਸਿਮਰਨਜੀਤ ਜੋ ਕਿ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਸਾਇੰਸ ਅਧਿਆਪਕਾ ਹਨ ਨੂੰ ਬੈਸਟ ਡਾਇਰੈਕਟਰ , ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦੇ ਅਧਿਆਪਕਾ ਅਰਸ਼ਦੀਪ ਕੌਰ ਨੂੰ ਬੈਸਟ ਸਕ੍ਰਿਪਟ ਰਾਈਟਰ ਅਤੇ ਵਿਦਿਆਰਥੀਆਂ ਵਿਚੋਂ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੂੰ ਬੈਸਟ ਐਕਟਰ ਅਤੇ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦੀ ਵਿਦਿਆਰਥਨ ਹਰਪ੍ਰੀਤ ਕੌਰ ਨੂੰ ਬੈਸਟ ਐਕਟਰਸ ਦਾ ਐਵਾਰਡ ਦਿੱਤਾ ਗਿਆ। ਜੱਜਮੈਂਟ ਪੈਨਲ ਵਿਚ ਜਸਪ੍ਰੀਤ ਸਿੰਘ ਸਾਇੰਸ ਅਧਿਆਪਕ ਅਮਰਪੁਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ, ਕਿਰਨਦੀਪ ਕੌਰ ਪੰਜਾਬੀ ਅਧਿਆਪਕਾ ਅਮਰਪੁਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਅਤੇ ਬਲਜਿੰਦਰ ਸਿੰਘ ਮਿਊਜਿਕ ਦੇ ਅਧਿਆਪਕ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਨੇ ਬਾਖੂਬੀ ਸੇਵਾ ਨਿਭਾਈ। ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ । ਅੰਤ ਵਿਚ ਇੰਚਾਰਜ ਪ੍ਰਿੰਸੀਪਲਪ੍ਰਵੀਨ ਕੌਰ ਅਤੇ ਰਜਵੰਤ ਕੌਰ ਅਤੇ ਅਪਾਰ ਸਿੰਘ ਨੇ ਜੇਤੂ ਵਿਦਿਆਰਥੀਆਂ, ਉਹਨਾਂ ਦੇ ਗਾਈਡ ਅਧਿਆਪਕਾਂ ਅਤੇ ਜੱਜਮੈਂਟ ਪੈਨਲ ਨੂੰ ਸਰਟੀਫਿਕੇਟ ਅਤੇ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅੰਮ੍ਰਿਤਪਲ ਸਿੰਘ ਸਾਇੰਸ ਮਾਸਟਰ, ਰੁਪਿੰਦਰ ਕੌਰ ਪੰਜਾਬੀ ਮਿਸਟ੍ਰੈਸ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਮੁਕਾਬਲਾ ਸੰਪੰਨ ਹੋਇਆ। ਸਬਲਵਿੰਦਰ ਸਿੰਘ ਸਾਇੰਸ ਅਧਿਆਪਕ ਨੇ ਸਾਰੀਆਂ ਹੀ ਟੀਮਾਂ ਨੂੰ ਇਸ ਸੰਦੇਸ਼ ਰਾਹੀਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਆਯੁਰਵੈਦਿਕ ਦਵਾਖਾਨਾ ਵਲੋਂ ਨਸ਼ਾ ਛੁਡਾਊ ਕੈਂਪ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।