17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨੀਲ ਕਮਲ ਰਾਮਲੀਲ੍ਹਾ ਕਲੱਬ ਵਲੋਂ ‘ਰਾਮ ਬਨਵਾਸ’ ਦੀ ਨਾਈਟ ਦਾ ਮੰਚਨ

ਪੱਟੀ, 16 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਨਵਰਾਤਰਿਆਂ ਦੇ ਪਵਿੱਤਰ ਅਵਸਰ ’ਤੇ ਸਵਾਮੀ ਪ੍ਰਕਾਸ਼ਾ ਨੰਦਾ ਆਸ਼ਰਮ ਅਤੇ ਸੁਆਮੀ ਆਸ਼ੂ ਗਿਰੀ ਦੀ ਸਰਪ੍ਰਸਤੀ ਹੇਠ ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈੱਲਫੇਅਰ ਕਲੱਬ ਪੱਟੀ ਵਲੋਂ ਰਾਮਲੀਲ੍ਹਾ ਦੀ ‘ਰਾਮ ਬਨਵਾਸ’ ਨਾਈਟ ਦਾ ਮੰਚਨ ਕੀਤਾ ਗਿਆ। ਇਸ ਮੌਕੇ ਭਾਜਪਾ ਮੰਡਲ ਆਗੂ ਡਾ.

ਅਜੀਤ ਡੈਸਕ 17-10-2026
ਪੱਟੀ, 16 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਨਵਰਾਤਰਿਆਂ ਦੇ ਪਵਿੱਤਰ ਅਵਸਰ ’ਤੇ ਸਵਾਮੀ ਪ੍ਰਕਾਸ਼ਾ ਨੰਦਾ ਆਸ਼ਰਮ ਅਤੇ ਸੁਆਮੀ ਆਸ਼ੂ ਗਿਰੀ ਦੀ ਸਰਪ੍ਰਸਤੀ ਹੇਠ ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈੱਲਫੇਅਰ ਕਲੱਬ ਪੱਟੀ ਵਲੋਂ ਰਾਮਲੀਲ੍ਹਾ ਦੀ ‘ਰਾਮ ਬਨਵਾਸ’ ਨਾਈਟ ਦਾ ਮੰਚਨ ਕੀਤਾ ਗਿਆ। ਇਸ ਮੌਕੇ ਭਾਜਪਾ ਮੰਡਲ ਆਗੂ ਡਾ. ਵਿਜੇ ਵਿਨਾਇਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਚੰਡ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਡਾ. ਵਿਜੇ ਵਿਨਾਇਕ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ, ਜੋ ਹਰ ਸਾਲ ਰਾਮਲੀਲ੍ਹਾ ਦਾ ਮੰਚਨ ਕਰਕੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ ਅਤੇ ਚੇਅਰਮੈਨ ਰਾਜੇਸ਼ ਕੁਮਾਰ ਮਿੰਟਾ ਵਲੋਂ ਮੁੱਖ ਮਹਿਮਾਨ ਡਾ. ਵਿਜੇ ਵਿਨਾਇਕ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਸਰਕਲ ਸਕੱਤਰ ਧੀਰਜ ਕੁਮਾਰ, ਜਨਰਲ ਸਕੱਤਰ ਰਾਕੇਸ਼ ਸ਼ਰਮਾ, ਮੀਤ ਪ੍ਰਧਾਨ ਸੰਜੀਵ ਕੁਮਾਰ, ਮੀਡੀਆ ਇੰਚਾਰਜ ਹੀਰਾ ਬੁੱਟਰ, ਪਰਮਜੀਤ ਟੀਟੂ, ਰੋਹਿਤ ਸੇਠੀ, ਲਵਨੀਸ਼ ਸੇਠੀ, ਜਤਿਨ ਸ਼ਰਮਾ ਪਟਵਾਰੀ, ਡਾਇਰੈਕਟਰ ਡਾ. ਦੇਸਰਾਜ ਬਧਵਾਰ, ਵਿਪਨ ਸ਼ਰਮਾ, ਪਵਨ ਕੁਮਾਰ, ਰਾਜ ਪਹਿਲਵਾਨ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਸ਼ਰਮਾ, ਤਰਸੇਮ ਜੋਸ਼ੀ, ਸਤਨਾਮ ਸਿੰਘ, ਵਨੀਤ ਜੋਸ਼ੀ, ਸਤੀਸ਼ ਬੇਦੀ, ਪੁਖਰਾਜ, ਪਾਰਥ, ਮਨਵੀਰ ਮੰਗਾ, ਸਤੀਸ਼ ਬੌਬੀ, ਸਮਰਥ ਸ਼ਰਮਾ, ਨਿਰਾਨ ਭੱਲਾ, ਲਵ ਬਧਵਾਰ, ਗਗਨਦੀਪ, ਜੈਦੀਪ, ਨੀਰਜ ਸ਼ਰਮਾ, ਪ੍ਰਿਥਵੀ, ਅੰਗਦ, ਲਵ ਧਵਨ, ਵਿਸ਼ਾਲ ਸਿੰਘ, ਗੁਲਸ਼ਨ, ਡੀ.ਸੀ., ਮਾਨਸ, ਅਨਿਲ ਅਰੋੜਾ, ਸਤੀਸ਼ ਜੱਜ, ਅਜੀਤ ਪੁਰੀ, ਰਮਨ ਪੁਰੀ, ਵੰਸ਼ ਅਤੇ ਅੰਸ਼ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਣਨ ’ਤੇ ਰਜਿੰਦਰ ਕੌਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਓਪਨ ਜ਼ਿਲ੍ਹਾ ਅਥਲਟੈਕਿਸ ਚੈਂਪੀਅਨਸ਼ਿਪ 19 ਨੂੰ ਤਰਨ ਤਾਰਨ ਸਟੇਡੀਅਮ ਵਿਖੇ ਹੋਵੇਗੀ-ਸਰੂਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।