12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੇਰੋਂ ਖੰਡ ਮਿੱਲ ਮੋਰਚੇ ਦੇ 58ਵੇਂ ਦਿਨ ਕਿਸਾਨ ਆਗੂਆਂ ਨੇ ਹਾਕਮਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 18-07-2026
ਨੌਸ਼ਿਹਰਾ ਪੰਨੂੰਆ, 17 ਜੁਲਾਈ (ਦੀਪਕ ਮੈਣੀ)– ਸੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਵਿਰੁੱਧ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੇ ਲੋਕਾਂ ਦੇ ਮੁੱਦੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਏ ਪੱਕੇ ਮੋਰਚੇ ਦੇ 58 ਵੇਂ ਦਿਨ ਸ਼ੁੱਕਰਵਾਰ ਨੂੰ ਮੋਰਚੇ ਦੇ ਆਗੂਆਂ ਦਲਜੀਤ ਸਿੰਘ ਦਿਆਲਪੁਰ, ਨਛੱਤਰ ਸਿੰਘ ਮੁਗਲਚੱਕ , ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ ਬੱਗੂ, ਮਹਾਂਬੀਰ ਸਿੰਘ ਗਿੱਲ ,ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਤਨ ਸਿੰਘ ਢੰਡ, ਸੁਖਚੈਨ ਸਿੰਘ ਆਦਿ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦਾ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲੈ ਕੇ ਖੰਡ ਮਿੱਲ ਮੁੜ ਤੋਂ ਚਾਲੂ ਕਰੇ ਤਾਂ ਜੋ ਕਿਸਾਨ ਅਤੇ ਮਜਦੂਰ ਵਰਗ ਦੀ ਆਰਥਿਕਤਾ ਦਾ ਧੁਰਾ ਮਾਝੇ ਦੀ ਇਹ ਸਨਅਤ ਆਮ ਲੋਕਾਂ ਲਈ ਰੁਜ਼ਗਾਰ ਦਾ ਸਰੋਤ ਬਣ ਸਕੇ। ਇਸ ਮੌਕੇ ਆਗੂਆਂ ਨੇ ਹਾਕਮ ਧਿਰ ਤੇ ਵਾਅਦਾ ਖਿਲਾਫ਼ੀ ਦੇ ਦੋਸ਼ ਲਗਾਉਂਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਕਿਸਾਨ ਆਗੂਆਂ, ਅਮਰੀਕ ਸਿੰਘ ਸੇਰੋਂ, ਕਸ਼ਮੀਰ ਸਿੰਘ ਸੇਰੋਂ, ਬਲਦੇਵ ਸਿੰਘ ਸੇਰੋਂ, ਬਰਕਤ ਸਿੰਘ ਵੋਹਰਾ, ਸਵਿੰਦਰ ਸਿੰਘ, ਮੰਗਲ ਸਿੰਘ, ਸਰਦਾਰਾ ਸਿੰਘ ਸਖੀਰਾ, ਅਨੋਖ ਸਿੰਘ ਕਾਹਲਵਾਂ, ਗੁਰਬਾਜ਼ ਸਿੰਘ ਸਿੱਧੂ, ਸੁਰਜੀਤ ਸਿੰਘ ਨੌਸ਼ਹਿਰਾ ਪਨੂੰਆਂ ਆਦਿ ਨੇ ਕਿਹਾ ਕਿ ਖੰਡ ਮਿੱਲ ਚਾਲੂ ਹੋਣ ਨਾਲ ਮਿੱਲ ਦੇ ਨੇੜਲੇ ਪਿੰਡਾਂ ਤੋਂ ਇਲਾਵਾ ਮੰਡ ਏਰੀਆ ਨਾਲ ਸਬੰਧਤ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਮੰਡ ਏਰੀਆ ਵਿਚ ਕਿਸਾਨਾਂ ਦਾ ਬਹੁਤ ਵੱਡਾ ਰਕਬਾ ਹਰ ਸਾਲ ਹੜਾਂ ਦੀ ਮਾਰ ਹੇਠਾਂ ਆ ਕੇ ਫਸਲਾਂ ਬਰਬਾਦ ਹੋਣ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਹੋ ਜਾਣ ਦਾ ਕਾਰਣ ਬਣ ਜਾਦਾ ਹੈ। ਜੇਕਰ ਮਿੱਲ ਚਾਲੂ ਹੋ ਜਾਵੇ ਤਾਂ ਮੰਡ ਏਰੀਆ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਗੰਨੇ ਦੀ ਫਸਲ ਹੜਾ੍ਹਾਂ ਦੀ ਮਾਰ ਦਾ ਸਾਹਮਣਾ ਕਰਨ ਦੇ ਸਮਰਥ ਹੁੰਦੀ ਹੈ। ਇਸ ਲਈ ਭਗਵੰਤ ਮਾਨ ਖੰਡ ਮਿੱਲ ਚਾਲੂ ਕਰਕੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਵੇ।
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਮੈਜਿਕ ਸ਼ੋਅ ਅਤੇ ਪੇਪਰ ਆਰਟ ਵਰਕਸ਼ਾਪ ਲਗਾਈ ਅਗਲੀ ਖ਼ਬਰ ਸੈਂਟਰਲ ਕੋਆਪਰੇਟਿਵ ਬੈਂਕ ਤਰਨ ਤਾਰਨ ਦੀ ਸ਼ਾਖਾ ਕਸੇਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।