20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁਰਦੁਆਰਾ ਬੀੜ ਸਾਹਿਬ ਵਿਖੇ ਆਧੁਨਿਕ ਤਕਨੀਕ ਨਾਲ ਉਸਾਰੇ ਜਾ ਰਹੇ ਸ਼ੈੱਡ ਦੀ ਸੇਵਾ ਆਰੰਭ <br/>

ਅਜੀਤ ਡੈਸਕ 17-05-2026
ਝਬਾਲ, 16 ਮਈ (ਸੁਖਦੇਵ ਸਿੰਘ)- ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਾਰ ਸੇਵਕ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਚਰਨ ਗੰਗਾ ਤੋਂ ਦਰਬਾਰ ਸਾਹਿਬ ਤੱਕ ਅਧੁਨਿਕ ਤਕਨੀਕ ਨਾਲ ਬਣਾਏ ਜਾ ਰਹੇ ਸ਼ੈੱਡ ਅਤੇ ਕਾਊਟਰ ਕੜਾਹਿ ਪ੍ਰਸ਼ਾਦਿ ਦੀ ਸੇਵਾ ਦੀ ਆਰੰਭਤਾ ਬਾਬਾ ਸੁਖਵਿੰਦਰ ਸਿੰਘ ਵਲੋਂ ਕੀਤੀ ਗਈ | ਸੇਵਾ ਦੀ ਆਰੰਭਤਾ ਤੋਂ ਪਹਿਲਾਂ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਨੇ ਅਰਦਾਸ ਕੀਤੀ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਧੁਨਿਕ ਤਕਨੀਕ ਨਾਲ ਬਣਾਇਆ ਜਾ ਰਿਹਾ ਸ਼ੈੱਡ ਜਿੱਥੇ ਗੁਰਦੁਆਰਾ ਸਾਹਿਬ ਦੀ ਸ਼ੋਭਾ ਨੂੰ ਵਧਾਏਗਾ, ਉੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਗਰਮੀ ਤੇ ਬਰਸਾਤ ਤੋਂ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਸੇਵਾ, ਸਿਮਰਨ ਦੇ ਮਾਰਗ 'ਤੇ ਚੱਲਦਿਆ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਕਾਰ ਸੇਵਾ ਰਾਹੀਂ ਗੁਰੂ ਘਰਾਂ ਦੀ ਸੰਭਾਲ ਅਤੇ ਸੁੰਦਰਤਾ ਲਈ ਨਿਰੰਤਰ ਸੇਵਾਵਾਂ ਜਾਰੀ ਹਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਲੰਗਰ ਹਾਲ ਦਾ ਨਵੀਨੀਕਰਨ, ਰਸਦਾਂ ਦੇ ਗੁਦਾਮ ਅਤੇ ਪਰਿਕਰਮਾ ਵਿਚ ਪੱਥਰ ਦੀ ਸੇਵਾ ਦੇ ਕਾਰਜ ਚੱਲ ਰਹੇ ਹਨ | ਇਸ ਮੌਕੇ ਬਾਬਾ ਸੋਹਣ ਸਿੰਘ, ਕਾਰ ਸੇਵਕ ਬਾਬਾ ਹਰਬੰਸ ਸਿੰਘ, ਬਾਬਾ ਮਨੋਹਰ ਸਿੰਘ, ਐਸ.ਡੀ.ਓ. ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜੇ.ਈ, ਅਕਾਊਾਟੈਂਟ ਅਮਰਬੀਰ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ, ਰਤਨ ਸਿੰਘ, ਬਾਬਾ ਨਾਜਰ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਮਨਜੀਤ ਸਿੰਘ ਝਬਾਲ, ਬਾਬਾ ਹੀਰਾ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਸੇਵਾ ਸਿੰਘ, ਬਾਬਾ

ਪਿਛਲੀ ਖ਼ਬਰ ਹਰੀਕੇ ਝੀਲ ਦੀ ਸੁੰਦਰਤਾ ਨਾਲ ਗੰਦਗੀ ਸੁੱਟ ਕੇ ਖਿਲਵਾੜ ਕਰ ਰਹੇ ਲੋਕ <br/> ਅਗਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।