20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੇਰੋਂ ਖੰਡ ਮਿੱਲ ਮੋਰਚਾ ਪੰਜਵੇਂ ਮਹੀਨੇ ’ਚ ਦਾਖ਼ਲ

ਨੌਸ਼ਹਿਰਾ ਪੰਨੂੰਆਂ, 19 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ੁਰੂ ਕੀਤਾ ਗਿਆ ਸੇਰੋਂ ਖੰਡ ਮਿੱਲ (ਤਰਨਤਾਰਨ ) ਮੋਰਚਾ ਪੰਜਵੇ ਮਹੀਨੇ ਵਿਚ ਪਹੁੰਚ ਚੁੱਕਾ ਹੈ। ਧਰਨੇ ਵਿਚ ਹਾਜ਼ਰ ਕਿਸਾਨ ਆਗੂਆਂ ਪ੍ਰਿੰਸੀਪਲ ਦਲਬੀਰ ਸਿੰਘ ਦਿਉਲ, ਰਤਨ ਸਿੰਘ ਢੰਡ, ਗੁਰਮੇਜ ਗੋਰਖਾ, ਕੇਹਰ ਸਿੰਘ ਮੁੱਗਲਚੱਕ, ਜੱਸਾ ਸਿੰਘ ਕੱਦਗਿੱਲ ਤੇ ਹੋਰਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੋਰਚਾ ਸੇਰੋਂ ਖੰਡ ਮਿੱਲ ਦੇ ਦੁਬਾਰਾ ਚਾਲੂ ਹੋਣ ਤੱਕ ਜਾਰੀ ਰਹੇਗਾ।

ਅਜੀਤ ਡੈਸਕ 20-09-2026
ਨੌਸ਼ਹਿਰਾ ਪੰਨੂੰਆਂ, 19 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ੁਰੂ ਕੀਤਾ ਗਿਆ ਸੇਰੋਂ ਖੰਡ ਮਿੱਲ (ਤਰਨਤਾਰਨ ) ਮੋਰਚਾ ਪੰਜਵੇ ਮਹੀਨੇ ਵਿਚ ਪਹੁੰਚ ਚੁੱਕਾ ਹੈ। ਧਰਨੇ ਵਿਚ ਹਾਜ਼ਰ ਕਿਸਾਨ ਆਗੂਆਂ ਪ੍ਰਿੰਸੀਪਲ ਦਲਬੀਰ ਸਿੰਘ ਦਿਉਲ, ਰਤਨ ਸਿੰਘ ਢੰਡ, ਗੁਰਮੇਜ ਗੋਰਖਾ, ਕੇਹਰ ਸਿੰਘ ਮੁੱਗਲਚੱਕ, ਜੱਸਾ ਸਿੰਘ ਕੱਦਗਿੱਲ ਤੇ ਹੋਰਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੋਰਚਾ ਸੇਰੋਂ ਖੰਡ ਮਿੱਲ ਦੇ ਦੁਬਾਰਾ ਚਾਲੂ ਹੋਣ ਤੱਕ ਜਾਰੀ ਰਹੇਗਾ। ਆਮ ਆਦਮੀ ਪਾਰਟੀ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਵਿਧਾਇਕਾਂ ਦੀ ਖੰਡ ਮਿੱਲ ਬਾਰੇ ਖਾਮੋਸ਼ੀ ਵੀ ਚੁੱਭ ਰਹੀ ਹੈ। ਮਿੱਲ ਚਾਲੂ ਹੋਣ ਨਾਲ ਮਾਝੇ ਦੇ ਹਜ਼ਾਰਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਣਕ ਝੋਨੇ ਦੀ ਥਾਂ ਕਮਾਦ ਫ਼ਸਲੀ ਚੱਕਰ ਦਾ ਬਦਲ ਸਾਬਿਤ ਹੋਵੇਗਾ, ਕਿਸਾਨਾਂ ਦੀ ਐਕਵਾਇਰ ਹੋਈ 90 ਏਕੜ ਜਮੀਨ ਵੀ ਕਿਸਾਨੀ ਧੰਦੇ (ਸ਼ੂਗਰ ਮਿੱਲ) ਲਈ ਵਰਤੀ ਜਾਵੇਗੀ। ਇਸ ਸਮੇਂ ਜਸਬੀਰ ਸਿੰਘ, ਮੰਗਲ ਸਿੰਘ ਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਸਰਾਏ ਅਮਾਨਤ ਖਾਂ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਮਹਿੰਗਾਈ ਭੱਤਾ ਦੇਣਾ ਇਕ ਚੰਗੀ ਪਹਿਲ ਦੱਸਦਿਆਂ ਹੋਰ ਮੰਗਾਂ ਹਾਸਿਲ ਕਰਨ ਲਈ ਸੰਘਰਸ਼ ਜਾਰੀ ਰੱਖਣ ’ਤੇ ਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।