20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਘਰੇਲ਼ੂ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਲੋਕ ਡਾਹਢੇ ਪ੍ਰੇਸ਼ਾਨ- ਅਰੋੜਾ <br/>

ਅਜੀਤ ਡੈਸਕ 09-05-2026
ਤਰਨ ਤਾਰਨ, 8 ਮਈ (ਇਕਬਾਲ ਸਿੰਘ ਸੋਢੀ)-ਪਿਛਲੇ ਡੇਢ ਮਹੀਨੇ ਤੋਂ ਲੋਕ ਘਰੇਲ਼ੂ ਗੈਸ ਸਿਲੰਡਰ ਦੀ ਸਪਲਾਈ ਤੋ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ | 24 ਦਿਨ ਦੀ ਬੁਕਿੰਗ ਤੋਂ ਬਾਅਦ ਵੀਂ ਲੋਕਾਂ ਨੂੰ ਸਮੇੇਂ ਸਿਰ ਗੈਸ ਨਹੀਂ ਮਿਲ ਰਹੀ | ਇਹ ਜਾਣਕਾਰੀ ਦਿੰਦੇ ਹੋਏ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਮੋਦੀ ਸਮੇਤ ਕਰੀਬ ਸਾਰੇ ਨੇਤਾ ਆਪਣੀਆਂ ਜਨਤਕ ਰੈਲੀਆਂ ਵਿਚ ਪੂਰੇ ਦੇਸ਼ ਭਰ ਵੱਖ-ਵੱਖ ਸੂਬਿਆਂ ਵਿਚ ਜਾ ਕੇ ਆਮ ਜਨਤਾ ਨੂੰ ਗੈਸ ਦੀ ਕੋਈ ਕਿੱਲਤ ਨਹੀਂ ਦਾ ਢੀਂਡੋਰਾ ਪਿੱਟ ਰਹੇ ਹਨ, ਪਰ ਦੂਜੇ ਪਾਸੇ ਲੋਕਾਂ ਨੂੰ 25 ਦਿਨ ਦੀ ਬੁਕਿੰਗ ਤੋਂ ਬਾਅਦ ਵੀਂ ਸਮੇੇਂ ਸਿਰ ਗੈਸ ਨਹੀਂ ਮਿਲ ਰਹੀ, ਮੁਸ਼ਕਿਲ ਨਾਲ ਕਿਤੇ ਬੁਕਿੰਗ ਤੋਂ 15 ਦਿਨ ਬਾਅਦ ਮੋਬਾਇਲ ਵਿਚ ਮੈਸੇਜ ਆਉਣ ਤੇ ਫਿਰ ਕਿਤੇ ਜਾ ਕੇ ਗੋਦਾਮ ਵਿਚੋੋਂ ਆਪ ਜਾ ਕੇ ਗੈਸ ਸਿਲੰਡਰ ਲੈ ਕੇ ਆਉਣਾ ਪੈਂਦਾ ਹੈ | ਜੇਕਰ ਹੋਮ ਡਿਲਵਰੀ ਹੋਵੇ ਤਾਂ ਦੋ ਜਾਂ ਤਿੰਨ ਦਿਨ ਹੋਰ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਵਪਾਰਿਕ ਤੌਰ 'ਤੇ ਵਰਤਣ ਵਾਲੇ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕਰੀਏ ਤਾਂ ਜਿਸ ਦਾ ਪਿਛਲੇ ਮਹੀਨੇ ਵਿਚ ਮੋਦੀ ਸਰਕਾਰ ਨੇ ਤਿੰਨ ਵਾਰੀ ਅੱਨ੍ਹੇਵਾਹ ਰੇਟ ਵਧਾ ਕੇ 1750 ਰੁਪਏ ਤੋਂ ਹੁਣ 3250 ਰੁਪਏ ਕਰ ਦਿੱਤਾ ਹੈ, ਜਿਸ ਕਾਰਨ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵੱਧਣ ਦੇ ਨਾਲ ਮਹਿੰਗਾਈ ਵਿਚ ਵਾਧਾ ਹੋ ਰਿਹਾ ਹੈ, ਜਿਸ ਦਾ ਖਮਿਆਜਾ ਆਮ ਲੋਕਾਂ ਭੁਗਤਣਾ ਪੈ ਰਿਹਾ ਹੈ | ਮੌਕੇ ਬਲਦੇਵ ਸਿੰਘ ਸਹਿਰੀ ਪ੍ਰਧਾਨ, ਅਮਰਜੀਤ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਕਲਸੀ ਖਜਾਨਚੀ, ਐਡਵੋਕੇਟ ਆਦੇਸ਼ ਅਗਨੀਹੋਤਰੀ ਲੀਗਲ ਐਡਵਾਇਜਰ, ਐਡਵੋਕੇਟ ਬਾਬਾ ਦਯਾ ਸਿੰਘ, ਸੁਖਜਿੰਦਰ ਸਿੰਘ ਕਾਕਾ, ਹਰਦੇਵ ਸਿੰਘ ਪਿੰਕਾ, ਜਸਵਿੰਦਰ ਸ਼ਰਮਾ, ਹੰਸ ਰਾਜ ਚੌਧਰੀ ਸੀਨੀਅਰ ਆਗੂ, ਵਿਕੂਲ ਚੋਪੜਾ, ਡਾ.ਲਾਲ ਸਿੰਘ ਪ੍ਰਧਾਨ ਕਿਸਾਨ ਵਿੰਗ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਹਾਥੀ ਗੇਟ ਦਾ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਹਾਵਰਡ ਲੇਨ ਸਕੂਲ ਠੱਠਾ ਵਿਖੇ 'ਮਾਂ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।