20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹਾਵਰਡ ਲੇਨ ਸਕੂਲ ਠੱਠਾ ਵਿਖੇ 'ਮਾਂ ਦਿਵਸ' ਮਨਾਇਆ <br/>

ਅਜੀਤ ਡੈਸਕ 09-05-2026
ਝਬਾਲ, 8 ਮਈ (ਸੁਖਦੇਵ ਸਿੰਘ)-ਹਾਵਰਡ ਲੇਨ ਸੀਨੀਅਰ ਸਕੂਲ ਠੱਟਾ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਬੱਚਿਆਂ ਦੀਆਂ ਮਾਵਾਂ ਵੀ ਸ਼ਾਮਿਲ ਹੋਈਆਂ | ਇਸ ਮੌਕੇ ਵਿਦਿਆਰਥੀਆਂ ਵਲੋਂ ਮਾਂ ਦੇ ਸਨਮਾਨ ਲਈ ਵਿਚਾਰ ਪੇਸ਼ ਕੀਤੇ, ਗੀਤ ਗਾਏ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਮਾਵਾਂ ਨੇ ਬਚਪਨ ਵਿਚ ਆਪਣੇ ਬੱਚਿਆਂ ਨਾਲ ਬਿਤਾਏ ਪਲ ਵੀ ਸਾਂਝੇ ਕੀਤੇ | ਇਸ ਮੌਕੇ ਕੂਲ ਦੇ ਪਿ੍ੰਸੀਪਲ ਬਲਰਾਜ ਸਿੰਘ ਬਾਠ ਨੇ ਮਾਂ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਮਾਂ ਦਿਵਸ 1908 ਤੋਂ ਹੋਂਦ ਵਿਚ ਆਇਆ | ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਤੇ ਪਿਆਰ ਦੀ ਮੂਰਤੀ ਹੈ | ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ਵਿਚ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇਕ ਵਿਸ਼ੇਸ਼ ਦਿਨ ਹੈ, ਜੋ ਸਾਡੇ ਦਿਲਾਂ ਵਿੱਚ ਬਹੁਤ ਖਾਸ ਸਥਾਨ ਰੱਖਦੀਆਂ ਹਨ | ਉਨਾਂ ਕਿਹਾ ਕਿ ਇਸ ਦਿਨ ਬੱਚੇ ਆਪਣੀਆਂ ਮਾਵਾਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਦੇ ਹਨ | ਇਸ ਮੌਕੇ ਸਕੂਲੀ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਘਰੇਲ਼ੂ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਲੋਕ ਡਾਹਢੇ ਪ੍ਰੇਸ਼ਾਨ- ਅਰੋੜਾ <br/> ਅਗਲੀ ਖ਼ਬਰ ਵਿਦਿਆਰਥੀਆਂ ਦੇ ਵਿਹਾਰ ਨੂੰ ਸਹੀ ਦਿਸ਼ਾ ਦੇਣ 'ਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ- ਡਾ. ਬਲਬੀਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।