25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੰਦਰ ਬਾਵਾ ਲਾਲ ਮਜੀਠਾ ਵਿਖੇ ਭਗਵਾਨ ਹਨੂੰਮਾਨ ਦਾ ਜਨਮ ਉਤਸਵ ਮਨਾਇਆ <br/>

ਅਜੀਤ ਡੈਸਕ 05-04-2026
ਮਜੀਠਾ, 4 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਮੰਦਰ ਬਾਵਾ ਲਾਲ ਦਿਆਲ ਮਜੀਠਾ ਵਿਖੇ ਮੰਦਰ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਹਨੂੰਮਾਨ ਜੀ ਦਾ ਪਵਿੱਤਰ ਜਨਮ ਉਤਸਵ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਿਸ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਮੰਦਰ ਦੇ ਪੁਜਾਰੀ ਪੰਡਤ ਮਨੋਜ ਗੋਸਵਾਮੀ ਵਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਇਸ ਦੇ ਨਾਲ ਹੀ ਸੰਗਤਾਂ ਵਲੋਂ ਸਮੂਹਿਕ ਤੌਰ ਤੇ ਸੁੰਦਰਕਾਂਡ ਦਾ ਪਾਠ ਕੀਤਾ ਗਿਆ | ਪੰਡਤ ਮਨੋਜ ਵਲੋਂ ਭਗਵਾਨ ਸ਼੍ਰੀ ਹਨੂੰਮਾਨ ਦੇ ਜੀਵਨ 'ਤੇ ਆਧਾਰਿਤ ਕਥਾ ਵਿਖਿਆਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਨੂੰ ਅਜ਼ਰ ਅਮਰ ਰਹਿਣ ਦਾ ਵਰਦਾਨ ਮਾਤਾ ਸੀਤਾ ਨੇ ਦਿੱਤਾ ਸੀ ਇਸੇ ਕਰਕੇ ਹੀ ਉਹ ਕਲਯੁੱਗ ਵਿਚ ਵੀ ਅਮਰ ਹਨ | ਭਗਵਾਨ ਹਨੂੰਮਾਨ ਨੂੰ ਸੰਕਟ ਮੋਚਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੋਈ ਵੀ ਪ੍ਰਾਣੀ ਸੱਚੇ ਮਨ ਨਾਲ ਭਗਵਾਨ ਹਨੂੰਮਾਨ ਦੀ ਅਰਾਧਨਾ ਕਰ ਲਵੇ ਉਸ ਦੇ ਸਾਰੇ ਸਰੀਰਕ ਕਸ਼ਟ ਦੂਰ ਹੋ ਜਾਂਦੇ ਹਨ | ਸੰਗਤਾਂ ਨੇ ਭਜਨ ਗਾ ਕੇ ਭਗਵਾਨ ਹਨੂੰਮਾਨ ਦਾ ਜਨਮ ਉਤਸਵ ਮਨਾਇਆ | ਇਸ ਮੌਕੇ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਮੰਦਰ ਕਮੇਟੀ ਪ੍ਰਧਾਨ ਕੁਲਦੀਪ ਕੁਮਾਰ, ਪਿ੍ੰਸ ਨਈਅਰ, ਪੰਡਤ ਮਨੋਜ ਗੋਸਵਾਮੀ, ਡਾ: ਬਿੱਟੂ, ਰਾਜ ਕਿਰਨ ਰਾਜੂ, ਅਜੈ ਕੁਮਾਰ ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਰਾਜਨ ਆੜ੍ਹਤੀਆ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਵਰਿੰਦਰ ਸਿੰਘ ਬਾਜਵਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ |

ਪਿਛਲੀ ਖ਼ਬਰ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਅੰਨਦਾਤੇ ਦੀਆਂ ਚਿੰਤਾਵਾਂ ਵਧਾਈਆਂ <br/> ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੱਟੀ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।