29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੱਚਿਆਂ 'ਚ ਪਿਸ਼ਾਬ ਇਨਫੈਕਸ਼ਨ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਸੁਪਿ੍ਯਾ <br/>

ਅਜੀਤ ਡੈਸਕ 28-03-2026
ਤਰਨ ਤਾਰਨ, 27 ਮਾਰਚ (ਪਰਮਜੀਤ ਜੋਸ਼ੀ)-ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ ਹੈ | ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜਿਆਦਾ ਦੇਖਣ ਨੂੰ ਮਿਲਦੀ ਹੈ | ਬੱਚਿਆਂ 'ਚ ਇਸ ਦੇ ਲੱਛਣ ਸਮੇਂ ਸਿਰ ਪਤਾ ਲੱਗਣ 'ਤੇ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ | ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਪੇਟ ਵਿਚ ਦਰਦ ਹੋਣਾ, ਬੁਖਾਰ ਹੋਣਾ, ਪਿਸ਼ਾਬ ਕਰਦੇ ਸਮੇਂ ਦਰਦ ਹੋਣਾ, ਪਿਸ਼ਾਬ ਵਾਰ-ਵਾਰ ਆਉਣਾ, ਉਲਟੀ ਆਉਣਾ, ਪਿਸ਼ਾਬ 'ਚ ਬਦਬੂ ਆਉਣਾ, ਬੱਚੇ ਕੋਲੋਂ ਕੁਝ ਖਾਦਾ ਪੀਤਾ ਨਾ ਜਾਣਾ ਆਦਿ ਬੱਚਿਆਂ ਵਿਚ ਪਿਸ਼ਾਬ ਦੇ ਰਸਤੇ ਵਿਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪਿਸ਼ਾਬ ਦੀ ਇਨਫੈਕਸ਼ਨ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲੋ, ਡਾਈਪਰ ਬਦਲਣ ਸਮੇਂ ਐਂਟੀਸੈਪਟਿਕ ਵਾਈਪਸ ਨਾਲ ਸਾਫ ਕਰੋ, ਬੱਚੇ ਨੂੰ ਸਹੀ ਮਾਤਰਾ ਵਿਚ ਤਰਲ ਪਦਾਰਥ ਪਿਲਾਉ, ਬੱਚਾ ਪਿਸ਼ਾਬ ਆਉਣ ਤੇ ਦੱਸ ਨਹੀਂ ਸਕਦਾ ਇਸ ਲਈ ਸਮੇਂ ਸਮੇਂ ਤੇ ਬੱਚੇ ਨੂੰ ਪਿਸ਼ਾਬ ਕਰਵਾ ਕੇ ਉਸਦੇ ਜੈਨੀਟਲ ਪਾਰਟ ਨੂੰ ਸਾਫ ਕਰੋਂ ਆਦਿ ਸਾਵਧਾਨੀਆਂ ਦੀ ਵਰਤੋਂ ਨਾਲ ਬੱਚਿਆਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਆਮ ਇਜਲਾਸ 4 ਅਪ੍ਰੈਲ ਨੂੰ <br/> ਅਗਲੀ ਖ਼ਬਰ ਤਰਨ ਤਾਰਨ ਸ਼ਹਿਰ ਦੇ ਬਹੁਤੇ ਪੈਟਰੋਲ ਪੰਪਾਂ 'ਤੇ ਪੈਟਰੋਲ, ਡੀਜ਼ਲ ਹੋਇਆ ਖ਼ਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।