ਮਜੀਠਾ, 30 ਮਾਰਚ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਕੱਥੂਨੰਗਲ ਮਜੀਠਾ ਸੜਕ 'ਤੇ ਇਕ ਕਾਰ ਹਾਦਸੇ ਵਿਚ ਕਾਰ ਚਾਲਕ ਇਕ ਨੌਜਵਾਨ ਦੀ ਮੌਤ ਅਤੇ ਇਕ ਔਰਤ ਸਮੇਤ 3 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਨੂੰ ਰਾਜਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਹਰੀਆਂ ਚਲਾ ਰਿਹਾ ਸੀ ਅਤੇ ਜਗਰੂਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਹਰੀਆਂ ਇਸ ਦੇ ਨਾਲ ਕਾਰ 'ਚ ਬੈਠਾ ਸੀ ਅਤੇ ਕੱਥੂਨੰਗਲ ਵਾਲੀ ਸਾਈਡ ਤੋਂ ਮਜੀਠਾ ਵੱਲ ਆ ਰਹੇ ਸਨ ਕਿ ਕਾਰ ਇਕ ਦਮ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਧਰੇਕ ਦੇ ਦਰੱਖਤ 'ਚ ਵੱਜੀ ਅਤੇ ਬਾਅਦ 'ਚ ਮਜੀਠਾ ਤੋਂ ਕੱਥੂਨੰਗਲ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਨਵ ਵਿਆਹੇ ਪਤੀ-ਪਤਨੀ ਵਿਚ ਵੱਜਣ ਉਪਰੰਤ ਕਾਰ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਨੀਵੇਂ ਕਣਕ ਦੇ ਖੇਤਾਂ 'ਚ ਡਿੱਗ ਪਈ | ਇਸ ਹਾਦਸੇ ਵਿਚ ਕਾਰ ਚਾਲਕ ਰਾਜਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਮੌਤ ਹੋ ਗਈ ਅਤੇ ਨਾਲ ਬੈਠਾ ਜਗਰੂਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ | ਮੋਟਰਸਾਈਕਲ ਚਲਾਕ ਵਿਅਕਤੀ ਅਤੇ ਉਸ ਦੀ ਪਤਨੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ 'ਤੇ ਚੁੱਕ ਕੇ ਹਸਪਤਾਲ 'ਚ ਇਲਾਜ ਵਾਸਤੇ ਭਰਤੀ ਕਰਾਇਆ ਗਿਆ | ਜਿਨ੍ਹਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ | ਥਾਣਾ ਮਜੀਠਾ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਹੱਥਾਂ 'ਚ ਲਿਆ ਅਤੇ ਅਗਲੀ ਕਾਰਵਾਈ ਅਮਲ ਵਿਚ ਹੈ |