ਅੰਮਿ੍ਤਸਰ, 30 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਵਪਾਰ ਮੰਡਲ ਦੀ ਮੀਟਿੰਗ ਰਾਸ਼ਟਰੀ ਵਪਾਰ ਭਲਾਈ ਬੋਰਡ ਭਾਰਤ ਸਰਕਾਰ ਅਤੇ ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸ਼ਹਿਰ ਦੇ ਹਰ ਵਰਗ ਦੇ ਵਪਾਰੀਆਂ ਨਾਲ ਜੁੜਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਰਾਜ ਅਤੇ ਕੇਂਦਰ ਸਰਕਾਰਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਦਾ ਸੰਕਲਪ ਲਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਰਾਜੀਵ ਅਨੇਜਾ ਨੇ ਕਿਹਾ ਕਿ ਜਿਸ ਤਰ੍ਹਾਂ ਵਪਾਰੀ ਪਿਛਲੇ ਕੁਝ ਸਾਲਾਂ ਤੋਂ ਭਾਰਤੀਯ ਵਪਾਰ ਮੰਡਲ ਦੀਆਂ ਨੀਤੀਆਂ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਅਤੇ ਸੰਗਠਨ 'ਚ ਸ਼ਾਮਿਲ ਹੋ ਰਹੇ ਹਨ, ਉਸ ਤੋਂ ਸਾਬਤ ਹੁੰਦਾ ਹੈ ਕਿ ਭਾਰਤੀਯ ਵਪਾਰ ਮੰਡਲ ਦਾ ਹਰ ਮੈਂਬਰ ਵਪਾਰੀਆਂ ਦੇ ਹਿੱਤ ਲਈ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਮੰਡਲ ਦਾ ਹਰ ਮੈਂਬਰ ਹਰ ਵਪਾਰੀ ਵਰਗ ਨਾਲ ਗੱਲਬਾਤ ਵਧਾਏਗਾ ਤਾਂ ਜੋ ਉਨ੍ਹਾਂ ਨੂੰ ਜੋ ਵੀ ਸਮੱਸਿਆ ਆ ਰਹੀ ਹੈ, ਉਸ ਦਾ ਹੱਲ ਉਸੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕੀਤਾ ਜਾ ਸਕੇ | ਇਸ ਮੀਟਿੰਗ 'ਚ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ, ਰਾਜੂ ਨਾਰੰਗ, ਡਾ. ਸੁਰੇਸ਼ ਸੂਦ, ਵਿਕਰਮ ਬੱਗਾ, ਆਰ. ਐੱਸ. ਚਾਵਲਾ, ਰਣਜੀਤ ਸਿੰਘ ਅਰੋੜਾ, ਰਣਜੀਤ ਕੁਮਾਰ ਜੀਤਾ, ਸੰਦੀਪ ਪੋਪਲੀ, ਭਰਤ ਪੋਪਲੀ, ਡਾ. ਸੰਜੀਵ ਅਰੋੜਾ, ਪਵਨ ਸ਼ਰਮਾ, ਰਿਸ਼ੀ ਪੋਦਾਰ, ਗੌਰਵ ਦੁਆ, ਰਾਜੀਵ ਅਰੋੜਾ ਅਤੇ ਹੋਰ ਸਾਥੀ ਮੈਂਬਰ ਅਤੇ ਅਧਿਕਾਰੀ ਮੌਜੂਦ ਸਨ |