20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੁਮੈਟੋ ਦੇ ਡਲਿਵਰੀ ਬੁਆਏ ਦਾ ਭੇਦ ਭਰੇ ਹਾਲਾਤ 'ਚ ਕਤਲ ਹੋਣ ਦੀ ਗੁੱਥੀ ਹਾਲੇ ਨਹੀਂ ਸੁਲਝੀ <br/>

ਅਜੀਤ ਡੈਸਕ 31-03-2026
ਅੰਮਿ੍ਤਸਰ, 30 ਮਾਰਚ (ਰੇਸ਼ਮ ਸਿੰਘ)-ਬੀਤੀ ਰਾਤ ਰਣਜੀਤ ਐਵੇਨਿਊ 'ਚ ਡਿਲੀਵਰੀ ਬੁਆਏ ਦਾ ਕੰਮ ਕਰਦੇ ਨੌਜਵਾਨ ਦਾ ਭੇਦ ਭਰੇ ਹਾਲਾਤ 'ਚ ਕਤਲ ਹੋਣ ਦੇ ਮਾਮਲੇ 'ਚ ਦੂਜੇ ਦਿਨ ਵੀ ਇਸ ਮਾਮਲੇ ਦੀ ਗੁੱਥੀ ਨਹੀਂ ਸੁਲਝੀ ਹੈ ਜਦੋਂ ਕਿ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ | ਮਿ੍ਤਕ ਨੌਜਵਾਨ ਦੀ ਸ਼ਨਾਖਤ ਅਰਵਿੰਦਰ ਸਿੰਘ ਬਬਲੂ (28) ਵਾਸੀ ਨਰੈਣਗੜ੍ਹ ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜੁਮੈਟੋ 'ਤੇ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਜੋ ਕਿ ਬੀਤੇ 27 ਮਾਰਚ ਦੀ ਸ਼ਾਮ 4 ਵਜੇ ਆਪਣੇ ਘਰੋਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਕੰਮ ਲਈ ਨਿਕਲਿਆ ਸੀ ਜੋ ਕਿ ਅਕਸਰ ਰਾਤ ਨੂੰ 12 ਵਜੇ ਘਰ ਆ ਜਾਂਦਾ ਸੀ ਜਦਕਿ ਉਹ ਰਾਤ ਘਰ ਨਹੀਂ ਆਇਆ ਤਾਂ ਉਸ ਦੀ ਭਾਲ ਕਰ ਰਹੇ ਸਨ ਜਦੋਂ ਕਿ ਬੀਤੇ ਦਿਨ ਇੱਥੇ ਰਣਜੀਤ ਐਵੇਨਿਊ ਦੀ ਉਸਾਰੀ ਅਧੀਨ ਇਮਾਰਤ 'ਚ ਉਸ ਦੀ ਲਾਸ਼ ਮਿਲੀ ਜਿਸ ਦੇ ਸਿਰ ਤੇ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਸਨ ਜੋ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਇੱਥੇ ਛੁਪਾ ਦਿੱਤਾ ਸੀ | ਇਸ ਸੰਬੰਧੀ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਦੂਜੇ ਦਿਨ ਵੀ ਪੁਲਿਸ ਕਤਲ ਦੇ ਰਹੱਸ ਤੋਂ ਪਰਦਾ ਨਹੀਂ ਚੁੱਕ ਸਕੀ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ ਚਲਾਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਕੁਲਦੀਪ ਸਿੰਘ ਅਦਲੀਵਾਲਾ ਦਾ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।