16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਧਾਰੀਵਾਲ ਨਵਾਂ ਬੱਸ ਅੱਡਾ ਨੇੜੇ ਰਾਮਲੀਲਾ ਦੌਰਾਨ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪ੍ਰਦਰਸ਼ਨ

ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਨਵਾਂ ਬੱਸ ਅੱਡਾ ਧਾਰੀਵਾਲ ਵਿਖੇ ਲੱਗਦੀ ਰਾਮ ਲੀਲਾ ਨੇੜੇ ਦੇਰ ਰਾਤ ਸ਼ਰਾਬ ਦਾ ਠੇਕਾ ਖੁੱਲੇ ਹੋਣ ’ਤੇ ਸੈਂਕੜੇ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਕ੍ਰਿਸ਼ਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਬੱਬਾ ਗਿੱਲ ਤੇ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ।

ਅਜੀਤ ਡੈਸਕ 15-10-2026
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਨਵਾਂ ਬੱਸ ਅੱਡਾ ਧਾਰੀਵਾਲ ਵਿਖੇ ਲੱਗਦੀ ਰਾਮ ਲੀਲਾ ਨੇੜੇ ਦੇਰ ਰਾਤ ਸ਼ਰਾਬ ਦਾ ਠੇਕਾ ਖੁੱਲੇ ਹੋਣ ’ਤੇ ਸੈਂਕੜੇ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਕ੍ਰਿਸ਼ਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਬੱਬਾ ਗਿੱਲ ਤੇ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ। ਵੱਖ-ਵੱਖ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਆਸਥਾ ਨਾਲ ਸਿੱਧਾ ਸਿੱਧਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਧਾਰਮਿਕ ਪ੍ਰੋਗਰਾਮ ਰਾਮਲੀਲਾ ਚੱਲ ਰਹੀ ਹੈ ਤੇ ਦੂਜੇ ਪਾਸੇ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਣ ਕਾਰਨ ਲੋਕ ਦਿਨ-ਰਾਤ ਉਥੋਂ ਸ਼ਰਾਬ ਖਰੀਦ ਕੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਰਾਮਲੀਲਾ ਦੇ ਸਮੇਂ ਦੌਰਾਨ ਠੇਕੇ ਨੂੰ ਸਮੇਂ ਸਿਰ ਬੰਦ ਕੀਤਾ ਜਾਣਾ ਚਾਹੀਦਾ ਹੈ। ਰੋਸ ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਥਾਣਾ ਧਾਰੀਵਾਲ ਦੇ ਐੱਸ.ਐੱਚ.ਓ. ਮੌਕੇ ’ਤੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਰਾਮ ਲੀਲਾ ਸ਼ੁਰੂ ਹੋਣ ਤੋਂ ਪਹਿਲੇ ਪਹਿਲੇ ਸ਼ਰਾਬ ਦਾ ਠੇਕਾ ਬੰਦ ਹੋ ਜਾਇਆ ਕਰੇਗਾ, ਜਿਸ ’ਤੇ ਪ੍ਰਦਰਸ਼ਨਕਾਰੀਆ ਨੇ ਧਰਨਾ ਚੁੱਕ ਦਿੱਤਾ ।
ਪਿਛਲੀ ਖ਼ਬਰ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਿਆਂ ਦੌਰਾਨ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਦਾ ਸਨਮਾਨ ਅਗਲੀ ਖ਼ਬਰ ਬਟਾਲਾ ’ਚ ਐਮ.ਐਸ.ਪੀ. ’ਤੇ ਕਣਕ ਦੀ ਖਰੀਦ ਤੁਰੰਤ ਸ਼ੁਰੂ ਹੋਵੇ, ਘੱਟ ਭਾਅ ’ਤੇ ਖਰੀਦ ਦੀ ਹੋਵੇ ਜਾਂਚ- ਅਮਨਦੀਪ ਜੈਂਤੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।