24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਕਾਲੀ ਦਲ ਦੇ ਆਉਣ ਨਾਲ ਐਨ.ਡੀ.ਏ. ਹੋਇਆ ਪੂਰਾ- ਅਮਿਤ ਸ਼ਾਹ

ਨਵੀਂ ਦਿੱਲੀ, 24 ਨਵੰਬਰ- ਅਕਾਲੀ ਭਾਜਪਾ ਗਠਜੋੜ ਦਾ ਐਲਾਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਮੁੱਖ ਆਗੂਆਂ ਨੇ ਮੁਲਾਕਾਤ ਕੀਤੀ ਹੈ ਅਤੇ ਫੈਸਲਾ ਕੀਤਾ ਹੈ

ਅਜੀਤ ਡੈਸਕ 24-11-2026

ਨਵੀਂ ਦਿੱਲੀ, 24 ਨਵੰਬਰ- ਅਕਾਲੀ ਭਾਜਪਾ ਗਠਜੋੜ ਦਾ ਐਲਾਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਮੁੱਖ ਆਗੂਆਂ ਨੇ ਮੁਲਾਕਾਤ ਕੀਤੀ ਹੈ ਅਤੇ ਫੈਸਲਾ ਕੀਤਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਇਕੱਠੇ ਲੜਨਗੇ, ਅਤੇ ਅੱਜ ਤੋਂ ਅਕਾਲੀ ਦਲ ਐਨ.ਡੀ.ਏ. ਦਾ ਭਾਈਵਾਲ ਹੈ। ਉਨ੍ਹਾਂ ਹਿਾ ਕਿ ਜਿਵੇਂ ਕਿ ਪੂਰਾ ਦੇਸ਼ ਗੁਰੂਪੂਰਬ ਮਨਾ ਰਿਹਾ ਹੈ, ਇਹ ਸਾਡੇ ਐਨ.ਡੀ.ਏ. ਸਹਿਯੋਗੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਅੱਜ ਐਨ.ਡੀ.ਏ. ਵਿਚ ਵਾਪਸ ਆ ਰਹੀ ਹੈ। ਅਸੀਂ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਸਾਬ੍ਹ ਨਾਲ ਪ੍ਰਧਾਨ ਮੰਤਰੀ ਮੋਦੀ, ਅਟਲ ਜੀ ਤੇ ਅਡਵਾਨੀ ਜੀ ਦਾ ਗੂੜਾ ਰਿਸ਼ਤਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਵਾਅਦ ਖਿਲਾਫ਼ੀ ਵਾਲੀ ਸਰਕਾਰ ਹੈ ਤੇ ਪੰਜਾਬ ’ਚੋਂ ਨਸ਼ਾ ਤੇ ਗੈਂਗਸਟਰਵਾਦ ਨੂੰ ਖ਼ਤਮ ਕਰਨਹਾ ਹੀ ਸਾਡਾ ਮੁੱਖ ਉਦੇਸ਼ ਹੈ। 

ਅਗਲੀ ਖ਼ਬਰ ਅਕਾਲੀ ਭਾਜਪਾ ਗਠਜੋੜ ਦਾ ਹੋਇਆ ਐਲਾਨ