23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅੱਗ ਲੱਗਣ ਕਾਰਨ ਪ੍ਰਭਾਵਿਤ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਈ ਅਖਿਲ ਭਾਰਤੀ ਮਹਾਸ਼ਾ ਸਭਾ

ਘਰੋਟਾ 23 ਨਵੰਬਰ (ਸੰਜੀਵ ਗੁਪਤਾ)-ਕੁਝ ਦਿਨ ਪਹਿਲਾਂ ਪਿੰਡ ਨੱਕੀ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਖ਼ਰਾਬ ਹੋ ਗਿਆ ਸੀ। ਇਸ ਘਟਨਾ ਕਾਰਨ ਪਰਿਵਾਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ।

ਅਖਿਲ ਭਾਰਤੀ ਮਹਾਸ਼ਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨਕੀ ਤੇ ਟੀਮ ਪ੍ਰਭਾਵਿਤ ਪਰਿਵਾਰ ਦੇ ਨਾਲ। ਤਸਵੀਰ: ਸੰਜੀਵ ਗੁਪਤਾ 24-11-2026
ਘਰੋਟਾ 23 ਨਵੰਬਰ (ਸੰਜੀਵ ਗੁਪਤਾ)-ਕੁਝ ਦਿਨ ਪਹਿਲਾਂ ਪਿੰਡ ਨੱਕੀ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਖ਼ਰਾਬ ਹੋ ਗਿਆ ਸੀ। ਇਸ ਘਟਨਾ ਕਾਰਨ ਪਰਿਵਾਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ। ਪਰਿਵਾਰ ਦੀ ਇਸ ਮੁਸ਼ਕਲ ਘੜੀ ਵਿਚ ਅਖਿਲ ਭਾਰਤੀ ਮਹਾਸ਼ਾ ਸਭਾ ਨੇ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੱਕੀ ਦੀ ਅਗਵਾਈ ਹੇਠ ਮੈਂਬਰਾਂ ਨੇ ਪ੍ਰਭਾਵਿਤ ਪਰਿਵਾਰ ਦੇ ਘਰ ਪਹੁੰਚ ਕੇ ਜ਼ਰੂਰੀ ਘਰੇਲੂ ਸਾਮਾਨ ਤੇ ਹੋਰ ਲੋੜੀਂਦੀ ਸਮੱਗਰੀ ਭੇਟ ਕੀਤੀ। ਇਸ ਮੌਕੇ ਸਭਾ ਦੇ ਚੇਅਰਮੈਨ ਸੂਰਜ ਪ੍ਰਕਾਸ਼, ਮੈਂਬਰ ਦਰਸ਼ਨ ਕੁਮਾਰ, ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ, ਨਿਹਾਲ ਸਿੰਘ, ਅਸ਼ਵਨੀ ਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੈਡਟ੍ਰੋਨਿਕ ਸਟੀਲਥ ਸਟੇਸ਼ਨ ਐਸ-8 ਨਾਲ ਸਰਜਰੀ ਦੌਰਾਨ ਮਿਲੇਗੀ ਜੀ.ਪੀ.ਐੱਸ. ਵਰਗੀ ਮਾਰਗ ਦਰਸ਼ਨ ਸਹੂਲਤ- ਡਾ: ਉਦੈ ਸਿੰਘ ਰ... ਅਗਲੀ ਖ਼ਬਰ 15 ਵਾਂ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।