ਆਲ ਇੰਡੀਆ ਸ਼ਬਦ ਗਾਇਨ ਮੁਕਾਬਲਿਆਂ ਦੌਰਾਨ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਦਾ ਸਨਮਾਨ
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਦੇ ਸਾਂਝੇ ਉਪਰਾਲੇ ਤਹਿਤ ਗੁਰਮਤਿ ਸੰਗੀਤ-ਗਾਇਨ, ਤੰਤੀ ਸਾਜ ਤੇ ਤਬਲਾ ਜੋੜੀ ਦੀ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ 14ਵੀਂ ਆਲ ਇੰਡੀਆ ਰਾਸ਼ਟਰੀ ਸ਼ਬਦ ਗਾਇਨ, ਤੰਤੀ ਸਾਜ ਤੇ ਤਬਲਾ ਜੋੜੀ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਉਨ੍ਹਾਂ ਵਲੋਂ ਗੁਰਮਤਿ ਸੰਗੀਤ ਦੇ ਖੇਤਰ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਦੇ ਸਾਂਝੇ ਉਪਰਾਲੇ ਤਹਿਤ ਗੁਰਮਤਿ ਸੰਗੀਤ-ਗਾਇਨ, ਤੰਤੀ ਸਾਜ ਤੇ ਤਬਲਾ ਜੋੜੀ ਦੀ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ 14ਵੀਂ ਆਲ ਇੰਡੀਆ ਰਾਸ਼ਟਰੀ ਸ਼ਬਦ ਗਾਇਨ, ਤੰਤੀ ਸਾਜ ਤੇ ਤਬਲਾ ਜੋੜੀ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਉਨ੍ਹਾਂ ਵਲੋਂ ਗੁਰਮਤਿ ਸੰਗੀਤ ਦੇ ਖੇਤਰ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਤੀਯੋਗਤਾ ਸਬੰਧੀ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ’ਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 150 ਸਿੱਖਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਤੀਯੋਗਤਾ ਦੌਰਾਨ ਸ਼ਬਦ ਗਾਇਨ, ਤੰਤੀ ਸਾਜ ਤੇ ਤਬਲਾ ਜੋੜੀ ਰਾਹੀਂ ਗੁਰਮਤਿ ਸੰਗੀਤ ਦੀ ਪੁਰਾਤਨ ਤੇ ਅਮੀਰ ਪਰੰਪਰਾ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਗੁਰਮਤਿ ਸੰਗੀਤ ਮੁਕਾਬਲਿਆਂ ਵਿਚ ਤਜਰਬਾ ਰੱਖਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਡਾ. ਪੰਕਜ ਮਾਲਾ, ਉਸਤਾਦ ਕਾਲੇ ਰਾਮ, ਪ੍ਰੋਫ਼ੈਸਰ ਹਰਭਜਨ ਸਿੰਘ ਧਾਰੀਵਾਲ, ਡਾ. ਪਰਮਜੀਤ ਸਿੰਘ, ਡਾ. ਵਨਿਤਾ ਕਾਲੇ ਰਾਮ, ਬੀਬੀ ਕਮਲਜੀਤ ਕੌਰ ਚੰਡੀਗੜ੍ਹ, ਡਾ. ਜਤਿੰਦਰ ਸਿੰਘ ਅਤੇ ਪ੍ਰੋਫੈਸਰ ਹਰਵਿੰਦਰ ਸਿੰਘ ਨੇ ਜੱਜਾਂ ਵਜੋਂ ਆਪਣੀ ਸੇਵਾ ਨਿਭਾਈ। ਜੱਜਾਂ ਵਲੋਂ ਵਿਦਿਆਰਥੀਆਂ ਦੀ ਗਾਇਨ ਕਲਾ, ਸੁਰ, ਤਾਲ ਅਤੇ ਤੰਤੀ ਸਾਜ ਦੀ ਪੇਸ਼ਕਾਰੀ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਗਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੀਤੇ ਗਏ ਸਮੁੱਚੇ ਪ੍ਰਬੰਧਾਂ ਲਈ ਡਾ. ਮਲਕੀਅਤ ਸਿੰਘ ਜੰਡਿਆਲਾ, ਐਡਵੋਕੇਟ ਤੇ ਪ੍ਰਧਾਨ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ, ਅਤੇ ਸੈਕਟਰੀ ਜਗਦੀਪ ਸਿੰਘ, ਕੈਨੇਡਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋ. ਹਰਭਜਨ ਸਿੰਘ ਧਾਰੀਵਾਲ ਦੇ ਸਨਮਾਨ ਨੂੰ ਉਨ੍ਹਾਂ ਦੀਆਂ ਗੁਰਮਤਿ ਸੰਗੀਤ ਪ੍ਰਤੀ ਸੇਵਾਵਾਂ ਦੀ ਕਦਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਸੰਗੀਤ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ, ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ।