24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅੱਜ ਅਕਾਲੀ ਭਾਜਪਾ ਲਈ ਹੈ ਮਹੱਤਵਪੂਰ ਦਿਨ- ਕੇਵਲ ਸਿੰਘ ਢਿੱਲੋਂ

ਨਵੀਂ ਦਿੱਲੀ, 24 ਨਵੰਬਰ- ਭਾਜਪਾ-ਅਕਾਲੀ ਦਲ ਗੱਠਜੋੜ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਇਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਐਨ.ਡੀ.ਏ. ਦੇ ਅੰਦਰ ਇਕ ਗੱਠਜੋੜ ਬਣਾਇਆ ਹੈ।

ਅਜੀਤ ਡੈਸਕ 24-11-2026

ਨਵੀਂ ਦਿੱਲੀ, 24 ਨਵੰਬਰ- ਭਾਜਪਾ-ਅਕਾਲੀ ਦਲ ਗੱਠਜੋੜ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਇਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਐਨ.ਡੀ.ਏ. ਦੇ ਅੰਦਰ ਇਕ ਗੱਠਜੋੜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਭਿਆਨਕ ਸਥਿਤੀ ਵਿਚ ਧੱਕ ਦਿੱਤਾ ਹੈ, ਉਸ ਨੂੰ ਦੇਖਦੇ ਹੋਏ ਇਹ ਗੱਠਜੋੜ ਇਕ ਬਿਹਤਰ ਸਰਕਾਰ ਲਈ ਰਾਹ ਪੱਧਰਾ ਕਰੇਗਾ, ਇਕ ਅਜਿਹੀ ਸਰਕਾਰ ਜੋ ਸੂਬੇ ਦੀ ਭਲਾਈ ਲਈ ਕੰਮ ਕਰੇਗੀ ਅਤੇ ਇਸ ਦੀ ਖੁਸ਼ਹਾਲੀ ਨੂੰ ਬਹਾਲ ਕਰੇਗੀ। ਅਸੀਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਾਂਗੇ, ਇਹ ਇਸ ਸਮੇਂ ਇਕ ਗੰਭੀਰ ਮੁਸੀਬਤ ਹੈ। ਪੰਜਾਬ ਵਿਚ ਸਮੁੱਚੀ ਸਥਿਤੀ ਭਿਆਨਕ ਹੈ, ਨੌਜਵਾਨਾਂ ਲਈ ਰੁਜ਼ਗਾਰ ਦੇ ਕੋਈ ਮੌਕੇ ਨਹੀਂ ਹਨ, ਜਿਸ ਕਾਰਨ ਉਹ ਰਾਜ ਛੱਡ ਰਹੇ ਹਨ। 

ਪਿਛਲੀ ਖ਼ਬਰ ਗੱਠਜੋੜ ਪੰਜਾਬ ਦੇ ਭਲੇ ਅਤੇ ਸੂਬੇ ਦੀ ਬਿਹਤਰੀ ਲਈ ਸਹਾਈ ਸਾਬਿਤ ਹੋਵੇਗਾ- ਸੋਮ ਪ੍ਰਕਾਸ਼ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿ...