ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੱਲ੍ਹ ਲਗਾਏਗੀ ਡੀ.ਸੀ. ਦਫ਼ਤਰ ਗੁਰਦਾਸਪੁਰ ਵਿਖੇ ਧਰਨਾ
ਊਧਨਵਾਲ, 14 ਅਕਤੂਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ੋਨ ਭਗਤ ਨਾਮਦੇਵ ਦੀ ਜਨਰਲ ਬਾਡੀ ਮੀਟਿੰਗ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ’ਚ ਕੀਤੀ ਗੱਈ। ਮੀਟਿੰਗ ’ਚ ਸਤਨਾਮ ਸਿੰਘ ਮਧਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜੋ ਝੋਨੇ ਦੀ ਖ਼ਰੀਦ ਦੌਰਾਨ ਆ ਰਹੀਆਂ ਮੁਸ਼ਕਲਾਂ, ਫ਼ਸਲ ਦੀ ਹੋ ਰਹੀ ਲੁੱਟ ਤੇ ਝੋਨੇ ਦੇ ਘੱਟ ਰੇਟ ਮਿਲਣ ਦੇ ਮੁੱਦੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਊਧਨਵਾਲ, 14 ਅਕਤੂਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ੋਨ ਭਗਤ ਨਾਮਦੇਵ ਦੀ ਜਨਰਲ ਬਾਡੀ ਮੀਟਿੰਗ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ’ਚ ਕੀਤੀ ਗੱਈ। ਮੀਟਿੰਗ ’ਚ ਸਤਨਾਮ ਸਿੰਘ ਮਧਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜੋ ਝੋਨੇ ਦੀ ਖ਼ਰੀਦ ਦੌਰਾਨ ਆ ਰਹੀਆਂ ਮੁਸ਼ਕਲਾਂ, ਫ਼ਸਲ ਦੀ ਹੋ ਰਹੀ ਲੁੱਟ ਤੇ ਝੋਨੇ ਦੇ ਘੱਟ ਰੇਟ ਮਿਲਣ ਦੇ ਮੁੱਦੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ 16 ਅਕਤੂਬਰ ਨੂੰ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣ ਤੇ 16 ਅਕਤੂਬਰ ਨੂੰ ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।ਇਸ ਮੌਕੇ ਸਰਬਜੀਤ ਸਿੰਘ ਲੱਧਾਮੁੰਡਾ, ਜੋਗਿੰਦਰ ਸਿੰਘ ਲੱਧਾਮੁੰਡਾ, ਹਰਬੰਸ ਸਿੰਘ ਭੋਮਾ, ਸਤਿੰਦਰ ਸਿੰਘ ਲੱਧਾਮੰਡਾ, ਮਨਜੀਤ ਸਿੰਘ ਮੱਧਰਾ, ਕਾਬਲ ਸਿੰਘ, ਹਰਜੋਤ ਸਿੰਘ ਬਾਬਾ ਜਰਨੈਲ ਸਿੰਘ, ਹਰਦੀਪ ਸਿੰਘ ਆਗੂ ਸਾਹਿਬਾਨ ਨੇ ਮੀਟਿੰਗ ’ਚ ਹਾਜਰੀ ਭਰੀ ।