30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਾਰਾਗੜ੍ਹ ਤੋਂ ਨਿੱਕੇ ਘੁੰਮਣ ਜਾਂਦੀ ਸੜਕ ’ਤੇ ਮਿੱਟੀ ਦਾ ਆਲਮ

ਕਿਲ੍ਹਾ ਲਾਲ ਸਿੰਘ, 29 ਸਤੰਬਰ (ਬਲਬੀਰ ਸਿੰਘ)-ਡੇਰਾ ਬਾਬਾ ਨਾਨਕ ਰੋਡ ਅੱਡਾ ਤਾਰਾਗੜ੍ਹ ਤੋਂ ਨਿੱਕੇ ਘੁੰਮਣ ਨੂੰ ਜਾਂਦੀ ਸੜਕ ਜਿਸ ਤੋਂ ਹਰ ਰੋਜ਼ ਅਨੇਕਾਂ ਸਕੂਲੀ ਬੱਚੇ, ਮਰੀਜ਼, ਨੌਕਰੀ ਪੇਸ਼ਾ ਲੋਕ ਗੁਜਰਦੇ ਹਨ। ਇਸ ਰਸਤੇ ’ਚ ਰਜਬਾਹੇ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ।

ਪ੍ਰੇਸ਼ਾਨੀ ਬਾਰੇ ਜਾਣਕਾਰੀ ਦਿੰਦੇ ਅਕਾਲੀ ਆਗੂ ਸੁਖਦੇਵ ਸਿੰਘ ਬਾਲੇਵਾਲ ਤੇ ਹੋਰ। ਤਸਵੀਰ : ਬਲਬੀਰ ਸਿੰਘ ਐਸ.ਪੀ ਸਿੰਘ ਪਿਤਾ: ਜਗਦੀਪ ਸਿੰਘ, ਮਾਤਾ: ਅਨੂ, ਵਾਸੀ: ਆਲੇਚੱਕ (ਗੁਰਦਾਸਪੁਰ) 30-09-2026
ਕਿਲ੍ਹਾ ਲਾਲ ਸਿੰਘ, 29 ਸਤੰਬਰ (ਬਲਬੀਰ ਸਿੰਘ)-ਡੇਰਾ ਬਾਬਾ ਨਾਨਕ ਰੋਡ ਅੱਡਾ ਤਾਰਾਗੜ੍ਹ ਤੋਂ ਨਿੱਕੇ ਘੁੰਮਣ ਨੂੰ ਜਾਂਦੀ ਸੜਕ ਜਿਸ ਤੋਂ ਹਰ ਰੋਜ਼ ਅਨੇਕਾਂ ਸਕੂਲੀ ਬੱਚੇ, ਮਰੀਜ਼, ਨੌਕਰੀ ਪੇਸ਼ਾ ਲੋਕ ਗੁਜਰਦੇ ਹਨ। ਇਸ ਰਸਤੇ ’ਚ ਰਜਬਾਹੇ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਠੇਕੇਦਾਰ ਤੇ ਸੰਬੰਧਿਤ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਇਲਾਕਾ ਨਿਵਾਸੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਇਸ ਸਬੰਧੀ ਅੱਡਾ ਤਾਰਾਗੜ੍ਹ ਦੇ ਸਮੂਹ ਦੁਕਾਨਦਾਰਾਂ, ਇਲਾਕਾ ਨਿਵਾਸੀ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਬਾਲੇਵਾਲ ਨੇ ਦੱਸਿਆ ਕਿ ਰਜਬਾਹੇ ਨੂੰ ਪੱਕਾ ਕਰਨ ਤੋਂ ਪਹਿਲਾਂ ਉਸ ਦੀ ਸਾਰੀ ਮਿੱਟੀ ਪੁੱਟ ਕੇ ਨਵੀਂ ਬਣੀ ਸੜਕ ਉੱਤੇ ਸੁੱਟ ਦਿੱਤੀ ਗਈ ਸੀ। ਵਾਹਨ ਲੰਘਣ ਨਾਲ ਇਹ ਮਿੱਟੀ ਪੂਰੀ ਸੜਕ ’ਤੇ ਖਿੱਲਰ ਚੁੱਕੀ ਹੈ, ਹੁਣ ਕੰਮ ਪੂਰਾ ਅੱਗੇ ਵਧਣ ਤੋਂ ਬਾਅਦ ਵੀ ਇਹ ਮਿੱਟੀ ਚੁੱਕੀ ਨਹੀਂ ਜਾ ਰਹੀ, ਜਿਸ ਨਾਲ ਧੂੜ ਦਾ ਗੁਬਾਰ ਬਣ ਜਾਂਦਾ ਹੈ ਤੇ ਸੜਕ ’ਤੇ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਾਰਨ ਹਾਦਸੇ ਹੋਣ ਦਾ ਖਤਰਾ ਬਣਿਆ ਹੋਇਆ ਹੈ ਤੇ ਕਈ ਹਾਦਸੇ ਵਾਪਰ ਵੀ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰਸਤੇ ’ਤੇ ਸਰਕਾਰੀ ਡਿਸਪੈਂਸਰੀ, ਹਸਪਤਾਲ ਤੇ ਤਾਰਾਗੜ ਸਕੂਲ ਸਥਿਤ ਹੈ, ਸਵੇਰੇ-ਸ਼ਾਮ ਸਮੇਂ ਇਥੋਂ ਸਕੂਲੀ ਬੱਸਾਂ, ਮਸੂਮ ਬੱਚੇ, ਮਰੀਜ਼, ਨੌਕਰੀ ਪੇਸ਼ਾ ਲੋਕ ਤੇ ਵੱਡੀ ਗਿਣਤੀ ’ਚ ਮਜ਼ਦੂਰ ਇਸ ਸੜਕ ਤੋਂ ਗੁਜਰਦੇ ਹਨ ਤੇ ਧੂੜ-ਮਿੱਟੀ ਨਾਲ ਸਾਰੇ ਰਾਹੀ ਭਰ ਜਾਂਦੇ ਹਨ। ਇਸ ਸਬੰਧੀ ਜਦੋਂ ਸੜਕ ਮਹਿਕਮੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਮਿੱਟੀ ਪੁੱਟਣ ਲਈ ਚਿੱਠੀ ਜਾਰੀ ਕੀਤੀ ਜਾ ਚੁੱਕੀ ਹੈ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਮੁਕੰਮਲ ਸਫਾਈ ਕਰਵਾ ਕੇ ਲੋਕਾਂ ਨੂੰ ਹਾਦਸਿਆਂ ਤੇ ਪ੍ਰੇਸ਼ਾਨੀ ’ਚੋਂ ਰਾਹਤ ਦਵਾਈ ਜਾਵੇ।
ਪਿਛਲੀ ਖ਼ਬਰ ਸਮੇਂ ਸਿਰ ਜਾਂਚ ਤੇ ਇਲਾਜ ਨਾਲ ਦਿਲ ਨੂੰ ਰੱਖਿਆ ਜਾ ਸਕਦੇ ਤੰਦਰੁਸਤ-ਡਾ. ਸੁਰੇਸ਼ ਕੌਲ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਦਫ਼ਤਰ ’ਚ ਹੋ ਰਿਹਾ ਹੈ ਵੱਡਾ ਘੁਟਾਲਾ, ਸਰਪੰਚਾਂ ਨੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।