08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗੁਰਦਾਸਪੁਰ ਮੁਕੇਰੀਆਂ ਮਾਰਗ ’ਤੇ ਚੱਲਦੀਆਂ ਨਿੱਜੀ ਬੱਸਾਂ ਵਲੋਂ ਵਿਦਿਆਰਥੀਆਂ ਤੋਂ ਵੱਧ ਕਿਰਾਇਆ ਵਸੂਲਣ ਦਾ ਦੋਸ਼

ਅਜੀਤ ਡੈਸਕ 21-06-2026
ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਚੱਲਦੀਆਂ ਨਿੱਜੀ ਬੱਸਾਂ ਵਾਲੇ ਵਿਦਿਆਰਥੀਆਂ ਤੋਂ ਵੱਧ ਕਿਰਾਇਆ ਵਸੂਲ ਕੇ ਅੰਨ੍ਹੀ ਲੁੱਟ ਕਰ ਰਹੇ ਹਨ। ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਧਿਆਨ ਨਹੀਂ ਦੇ ਰਿਹਾ। ਜਿਸ ਕਾਰਨ ਲੋਕਾਂ ਦਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ ਭਾਰੀ ਰੋਸ ਹੈ।ਇਸ ਸਬੰਧੀ ਹਰਨੂਰ ਸ਼ਰਮਾ ਤੇ ਪਾਰਸ ਸ਼ਰਮਾ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਨਵਾਂ ਸ਼ਾਲਾ ਨਿੱਜੀ ਬੱਸ ’ਤੇ ਆ ਰਹੇ ਸਨ ਕਿ ਬੱਸ ਦੇ ਕੰਡਕਟਰ ਨੇ 15 ਰੁਪਏ ਕਿਰਾਇਆ ਵਸੂਲਣ ਦੀ ਬਜਾਏ 25 ਰੁਪਏ ਕਿਰਾਇਆ ਵਸੂਲਿਆ। ਜਦੋਂ ਕਿ ਟਿਕਟ ’ਤੇ 15 ਰੁਪਏ ਕਿਰਾਇਆ ਲਿਖਿਆ ਸੀ। ਨਿੱਜੀ ਬੱਸਾਂ ਵਾਲੇ ਗੁਰਦਾਸਪੁਰ ਤੋਂ ਮੁਕੇਰੀਆਂ ਦਾ ਕਿਰਾਇਆ 35 ਤੋਂ 45 ਰੁਪਏ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਮਾਮੂਲੀ ਜਿਹਾ ਹੋਇਆ ਹੈ। ਪਰ ਬੱਸਾਂ ਵਾਲੇ 10 ਤੋਂ 15 ਰੁਪਏ ਤੱਕ ਵੱਧ ਕਿਰਾਇਆ ਵਸੂਲ ਰਹੇ ਹਨ। ਜਦੋਂ ਕਿ ਸਰਕਾਰੀ ਬੱਸਾਂ ਵਾਲੇ ਸਹੀ ਕਿਰਾਇਆ ਵਸੂਲ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਆਰ.ਟੀ.ਓ ਨੂੰ ਸਖਤ ਹਦਾਇਤਾਂ ਕਰਕੇ ਨਿੱਜੀ ਟਰਾਂਸਪੋਰਟਰਾਂ ਖ਼ਿਲਾਫ਼ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਪਿਛਲੀ ਖ਼ਬਰ ਧਾਰੀਵਾਲ ਇਲਾਕੇ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਜ਼ੋਰਾਂ ’ਤੇ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਦੀ ਚਿੰਗਾੜੀਆਂ ਨਾਲ ਲੱਗੀ ਅੱਗ ਨਾਲ ਸਬਜ਼ੀਆਂ ਦੀਆਂ ਦੋ ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਹੋਇਆ ਨੁਕਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।