08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਿਜਲੀ ਦੀਆਂ ਤਾਰਾਂ ਦੀ ਚਿੰਗਾੜੀਆਂ ਨਾਲ ਲੱਗੀ ਅੱਗ ਨਾਲ ਸਬਜ਼ੀਆਂ ਦੀਆਂ ਦੋ ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਹੋਇਆ ਨੁਕਸਾਨ

ਅਜੀਤ ਡੈਸਕ 21-06-2026
ਧਾਰੀਵਾਲ, 20 ਜੂਨ (ਸਵਰਨ ਸਿੰਘ)- ਸਥਾਨਕ ਮਿੱਲ ਗੇਟ ਦੇ ਥੋੜੀ ਨੇੜੇ ਮੁੱਖ ਮਾਰਗ ਕਿਨਾਰੇ ਬਿਜਲੀ ਦੀਆਂ ਤਾਰਾਂ ਦੀ ਚਿੰਗਾੜੀਆਂ ਸਬਜ਼ੀ ਦੀਆਂ ਦੋ ਦੁਕਾਨਾ ਅੱਗ ਦੀ ਲਪੇਟ ਵਿਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ ਹਨ। ਪੀੜਤ ਗੁਲਸ਼ਨ ਕੁਮਾਰ ਕਾਲਾ, ਪਹਿਲਵਾਨ ਰਾਜੇਸ ਕੁਮਾਰ ਅਤੇ ਪਵਨ ਕੁਮਾਰ ਪੰਮਾ ਦੀਆਂ ਦੁਕਾਨਾਂ ਬਿਜਲੀ ਸਰਕਟ ਹੋਣ ਕਾਰਨ ਸੜ ਕੇ ਹੋਈਆਂ ਸੁਆਹ ਹੋਣ ਕਰਕੇ ਲੱਖਾਂ ਰੁਪਏ ਦਾ ਹੋਇਆ। ਜਿਸ ’ਤੇ ਫਾਇਰ ਬਿ੍ਰਗੇਡ ਦੀ ਮਦਦ ਨਾਲ ਅੱਗ ’ਤੇ ਪਾਇਆ ਕਾਬੂ ਕੌਂਸਲਰ ਦੀਪਕ ਕੁਮਾਰ ਰਿੰਟੂ ਅਤੇ ਗੁਲਸ਼ਨ ਕੁਮਾਰ ਕਾਲਾ ਨੇ ਦੱਸਿਆ ਕਿ ਰਾਤ ਲਗਭਗ ਸਾਢੇ ਗਿਆਰਾਂ ਵਜੇ ਕਿਸੇ ਦਾ ਫੋਨ ਆਇਆ ਕਿ ਸਬਜ਼ੀ ਦੀਆਂ ਦੁਕਾਨਾਂ ਅੱਗ ਲਗੀ ਹੋਈ ਹੈ ਤਾਂ ਤੁਰੰਤ ਆ ਕੇ ਵੇਖਿਆ ਤਾਂ ਅੱਗ ਕੇ ਕਾਫੀ ਮਚ ਰਹੀ ਸੀ। ਜਿਸ ਨੂੰ ਫਾਇਰ ਬਿ੍ਰਗੇਡ ਦੀ ਮਦਦ ਨਾਲ ਦੋ- ਤਿੰਨ ਘੰਟਿਆਂ ਦੀ ਜੱਦੋ-ਜਹਿਦ ਨਾਲ ਅੱਗ ਕੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਸਰਕਟ ਹੈ ਪ੍ਰਭਾਵਿਤ ਦੁਕਾਨਦਾਰਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੁਕਾਨਦਾਰਾਂ ਦੀ ਮਾਲੀ ਮਦਦ ਕੀਤੀ ਜਾਵੇ ਕਿਉਕਿ ਇੱਕ-ਇੱਕ ਦੁਕਾਨ ਦਾ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਸਬਜੀ ਦੀਆਂ ਆਰਜੀ ਦੁਕਾਨਾਂ ਤੋਂ ਉਪਰ ਲੰਘਦੀਆਂ ਤਾਰਾਂ ਦੀ ਥਾਂ ਤੇ ਕੇਬਲ ਪਾਈ ਜਾਵੇ।
ਪਿਛਲੀ ਖ਼ਬਰ ਗੁਰਦਾਸਪੁਰ ਮੁਕੇਰੀਆਂ ਮਾਰਗ ’ਤੇ ਚੱਲਦੀਆਂ ਨਿੱਜੀ ਬੱਸਾਂ ਵਲੋਂ ਵਿਦਿਆਰਥੀਆਂ ਤੋਂ ਵੱਧ ਕਿਰਾਇਆ ਵਸੂਲਣ ਦਾ ਦੋਸ਼ ਅਗਲੀ ਖ਼ਬਰ ਐਸ.ਬੀ.ਐਸ.ਐਸ.ਯੂ . ਦੇ ਵਿਦਿਆਰਥੀਆਂ ਦੀ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਟਿਡ ਵਿਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।