09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਧਾਰੀਵਾਲ ਇਲਾਕੇ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਜ਼ੋਰਾਂ ’ਤੇ

ਅਜੀਤ ਡੈਸਕ 21-06-2026
ਧਾਰੀਵਾਲ, 20 ਜੂਨ (ਸਵਰਨ ਸਿੰਘ)-ਸਥਾਨਿਕ ਸ਼ਹਿਰ ਅਤੇ ਇਲਾਕੇ ਭਰ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੁਲਿਸ ਦਾ ਇਨ੍ਹਾਂ ਲੁਟੇਰਿਆਂ ਨੂੰ ਕੋਈ ਖੌਫ ਨਹੀਂ ਹੈ। ਇਥੇ ਦੱਸਣਸੋਗ ਹੈ ਕਿ ਵਿਜੇ ਕੁਮਾਰ ਉਰਫ ਬਾਵਾ ਵਾਸੀ ਪੁਰਾਣਾ ਧਾਰੀਵਾਲ, ਜੋ ਕਿ ਗੁਰਦਾਸਪੁਰ ਤੋਂ ਦਵਾਈ ਲੈ ਕੇ ਆਪਣੇ ਮੋਟਰਸਾਈਕਲ ’ਤੇ ਵਾਪਸ ਧਾਰੀਵਾਲ ਨੂੰ ਆ ਰਿਹਾ ਸੀ ਕਿ ਜਦ ਉਹ ਨੈਸ਼ਨਲ ਹਾਈਵੇ ਪੁਲ ਪਿੰਡ ਸੋਹਲ ਪਹੁੰਚਾ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਝਪਟ ਮਾਰ ਕੇ ਉਸ ਦੀ ਜੇਬ ਖਿੱਚ ਕੇ ਲੁੱਟ ਕੇ ਲੈ ਗਏ, ਜਿਸ ’ਤੇ ਖਿੱਚਾ ਵੱਜਣ ਨਾਲ ਵਿਜੇ ਕੁਮਾਰ ਬਾਵਾ ਸੜਕ ’ਤੇ ਡਿੱਗ ਪਏ ਅਤੇ ਸੱਟਾਂ ਵੀ ਲੱਗੀਆਂ, ਪ੍ਰੰਤੂ ਪੁਲਿਸ ਲੁਟੇਰਿਆਂ ਨੂੰ ਫੜਨ ਵਿਚ ਅਜੇ ਤੱਕ ਨਾਕਾਮ ਹੈ। ਇਸ ਤੋਂ ਇਲਾਵਾ ਮੁਹੱਲਾ ਪੁਰਾਣਾ ਧਾਰੀਵਾਲ ਵਿਚ ਹੀ ਸਥਿਤ ਪੁਰਾਤਨ ਮਾਤਾ ਦੇ ਮੰਦਿਰ ਵਿਚ ਵੀ ਚੋਰਾਂ ਨੇ ਗੋਲਕ ਤੋੜਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਾ ਟੁੱਟਣ ’ਤੇ ਮੰਦਿਰ ਵਿਚ ਪਈ ਪਿੱਤਲ ਦੀ ਬਾਲਟੀ ਅਤੇ ਗਾਗਰ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਅੱਜ ਫਿਰ ਤੋਂ ਪਤਾ ਲੱਗਾ ਕਿ ਡਡਵਾਂ ਰੋਡ ਵੱਲ ਇਕ ਮਹਿਲਾ ਆਟੋ ਵਿਚ ਬੈਠੀ ਸੀ ਕਿ ਪਿੱਛੋਂ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਨਿਕਲ ਗਏ। ਇਸ ਤਰ੍ਹਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸ਼ਹਿਰ ਧਾਰੀਵਾਲ ਤੇ ਇਲਾਕੇ ਵਿਚ ਆਮ ਹੀ ਦੇਖਣ ਤੇ ਸੁਨਣ ਨੂੰ ਹਰ ਰੋਜ ਮਿਲ ਰਹੀਆਂ ਹਨ, ਪ੍ਰੰਤੂ ਪੁਲਿਸ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਨਕੇਲ ਪਾਉਣ ਵਿਚ ਅਸਫਲ ਹੈ।
ਪਿਛਲੀ ਖ਼ਬਰ ਵੱਡੀ ਮਾਤਰਾ ‘ਚ ਕੈਪਸੂਲਾਂ ਸਮੇਤ ਦੋ ਜਣੇ ਗ੍ਰਿਫ਼ਤਾਰ, ਜ਼ਮਾਨਤ ‘ਤੇ ਛੱਡੇ ਅਗਲੀ ਖ਼ਬਰ ਗੁਰਦਾਸਪੁਰ ਮੁਕੇਰੀਆਂ ਮਾਰਗ ’ਤੇ ਚੱਲਦੀਆਂ ਨਿੱਜੀ ਬੱਸਾਂ ਵਲੋਂ ਵਿਦਿਆਰਥੀਆਂ ਤੋਂ ਵੱਧ ਕਿਰਾਇਆ ਵਸੂਲਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।