29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪ੍ਰੈਜੀਟੇਸ਼ਨ ਪਬਲਿਕ ਸਕੂਲ ਵਿਖੇ ਇਨਵੈਸਟਰ ਸੈਰਾਮਨੀ ਸਮਾਗਮ

ਅਜੀਤ ਡੈਸਕ 09-05-2026
ਸ਼ਾਹਪੁਰ ਕੰਢੀ, 8 ਮਈ (ਰਣਜੀਤ ਸਿੰਘ)-ਪ੍ਰੈਜੀਟੇਸ਼ਨ ਪਬਲਿਕ ਸਕੂਲ ਜੁਗਿਆਲ ਵਿਖੇ ਚੇਅਰਪਰਸਨ ਰੇਨੰੂ ਸ਼ਰਮਾ ਦੀ ਅਗਵਾਈ ਹੇਠ ਇਨਵੈਸਟਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ | ਜਿਸ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਫੋਟੋ ਸਾਹਮਣੇ ਜੋਤ ਜਗਾ ਕੇ ਕੀਤੀ ਗਈ | ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੰੂ ਉਨ੍ਹਾਂ ਦੇ ਫਰਜ਼ਾਂ ਪ੍ਰਤੀ ਉਤਸ਼ਾਹਿਤ ਕਰਨਾ, ਉਨ੍ਹਾਂ ਦੀ ਜ਼ਿੰਮੇਵਾਰੀ, ਸਕੂਲ 'ਚ ਅਨੁਸ਼ਾਸਨ ਬਣਾਈ ਰੱਖਣ ਤੇ ਆਪਸੀ ਪ੍ਰੇਮ ਪਿਆਰ ਸਦਭਾਵਨਾ ਪੈਦਾ ਕਰਨਾ ਸੀ | ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਦਿਵਾਯਾਸ ਨੰੂ ਸਕੂਲ ਦਾ ਹੈੱਡ ਬੁਆਏ ਤੇ ਮੁਸਕਾਨ ਪਠਾਨੀਆ ਨੰੂ ਹੈੱਡ ਗਰਲ ਵਜੋਂ ਚੁਣਿਆ ਗਿਆ | ਦੋਵਾਂ ਵਿਦਿਆਰਥੀਆਂ ਨੰੂ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਸਹੁੰ ਚੁੱਕਾਈ ਗਈ | ਦੀਪਕ ਅਤੇ ਨੰਦਨੀ ਨੰੂ ਖੇਡ ਕੈਪਟਨ ਚੁਣਿਆ ਗਿਆ | ਇਸ ਦੇ ਨਾਲ ਚਾਰ ਹਾਊਸਾਂ ਦੇ ਕੈਪਟਨ ਚੁਣੇ ਗਏ | ਪੀਲੇ ਹਾਊਸ ਵਿਚ ਸ੍ਰੀਜਲ, ਜਾਨਵੀ, ਲਾਲ ਹਾਊਸ ਵਿਚ ਵੰਸ਼ ਮਹਾਜਨ ਅਤੇ ਹਰਮਨ, ਨੀਲੇ ਹਾਊਸ ਵਿਚ ਵਿਵੇਕ ਪਠਾਨੀਆ ਤੇ ਕੀਰਤੀ ਅਤੇ ਹਰੇ ਹਾਊਸ ਵਿਚ ਧੀਰਜ ਤੇ ਯਾਸ਼ਿਕਾ ਸ਼ਾਮਿਲ ਸਨ | ਪਿ੍ੰਸੀਪਲ ਰਵਿੰਦਰ ਕੌਰ ਤੇ ਵਿਦਿਆਰਥੀਆਂ ਨੰੂ ਜ਼ਿੰਮੇਵਾਰੀ ਮਿਲਣ 'ਤੇ ਵਧਾਈ ਦਿੱਤੀ ਤੇ ਇਮਾਨਦਾਰੀ ਨਾਲ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਦਵਿੰਦਰ ਸ਼ਰਮਾ, ਵਾਈਸ ਚੇਅਰਪਰਸਨ ਨਵਿਦੱਤਾ ਸੰਧੂ, ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ, ਰਜਨੀ ਵਾਲੀਆ, ਏਕਤਾ, ਪੂਜਾ, ਪਰਮਜੀਤ, ਭਾਵਨਾ ਅਤੇ ਪਰਮਿੰਦਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬੁੱਧੂ ਖਾਂ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਚ ਸਥਾਈ ਪਿ੍ੰਸੀਪਲ ਦੀ ਘਾਟ ਕਾਰਨ ਮਾਪੇ ਤੇ ਵਿਦਿਆਰਥੀ ਪ੍ਰੇਸ਼ਾਨ ਅਗਲੀ ਖ਼ਬਰ ਵਾਤਾਵਰਨ ਨੰੂ ਸ਼ੁੱਧ ਰੱਖਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।