29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਫੂਲੇਵਾਲ ਵਿਚ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਫੂਲੇਵਾਲ ਵਿਖੇ ਸਟੂਡੀਓ ਫਾਰਮ ਹਾਊਸ ਵਿਚ ਕੰਮ...

ਅਜੀਤ ਡੈਸਕ 29-08-2026

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਫੂਲੇਵਾਲ ਵਿਖੇ ਸਟੂਡੀਓ ਫਾਰਮ ਹਾਊਸ ਵਿਚ ਕੰਮ ਕਰਦੇ ਇਕ ਵਿਅਕਤੀ ਨੂੰ ਅਚਾਨਕ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਫੂਲੇਵਾਲ ਜੋ ਕਿ ਪਿੰਡ ਵਿਚ ਇਕ ਸਟੂਡੀਓ ਫਾਰਮ ਹਾਊਸ ਵਿਚ ਕੰਮ ਕਰਦਾ ਸੀ ਜਿਸਨੂੰ ਅੱਜ ਕੰਮ ਕਰਦੇ ਸਮੇਂ ਅਚਾਨਕ ਕਰੰਟ ਲੱਗ ਗਿਆ। 

ਜਿਸਦੇ ਸਾਥੀਆਂ ਵਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਜਾਂਚ ਉਪਰੰਤ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਖਰੜ ਇਲਾਕੇ ਸੈਂਟਰਲ ਬਿਊਰੋ ਆਫ ਨਾਰਕੋਟਿਕ ਨੇ ਦਵਾਈਆਂ ਦਾ ਭਰਿਆ ਹੋਇਆ ਫੜਿਆ ਟਰੱਕ ਅਗਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਵਾਇਆ ਗਿਆ