ਵਾਰਡ-12 ਇੰਚਾਰਜ ਸਚਿਨ ਕੁਮਾਰ ਨੇ ਸੂਬਾ ਮੀਤ ਪ੍ਰਧਾਨ ਜਗਰੂਪ ਸਿੰਘ ਨਾਲ ਕੀਤੀ ਮੁਲਾਕਾਤ
ਪਠਾਨਕੋਟ, 28 ਅਗਸਤ (ਸੰਧੂ)-ਆਮ ਆਦਮੀ ਪਾਰਟੀ ਵਾਰਡ ਨੰਬਰ-12 ਦੇ ਇੰਚਾਰਜ ਸਚਿਨ ਕੁਮਾਰ ਨੇ ਪਾਰਟੀ ਦੇ ਨਵ-ਨਿਯੁਕਤ ਸੂਬਾ ਮੀਤ ਪ੍ਰਧਾਨ ਜਗਰੂਪ ਸਿੰਘ ਨਾਲ ਮੁਲਾਕਾਤ ਕਰਕੇ ਪਠਾਨਕੋਟ ਸ਼ਹਿਰ ਦੀਆਂ ਮੌਜੂਦਾ ਸਿਆਸੀ ਗਤੀਵਿਧੀਆਂ ਤੇ ਸਥਾਨਕ ਪੱਧਰ ’ਤੇ ਪਾਰਟੀ ਨਾਲ ਜੁੜੇ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ । ਸਚਿਨ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ’ਚ ਵਿਕਾਸ ਕਾਰਜ ਨਾ ਕਰਵਾਏ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਵੱਖ-ਵੱਖ ਇਲਾਕਿਆਂ ਦੇ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ।
ਸੂਬਾ ਮੀਤ ਪ੍ਰਧਾਨ ਜਗਰੂਪ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਵਾਰਡ ਨੰਬਰ-12 ਦੇ ਇੰਚਾਰਜ ਸਚਿਨ ਕੁਮਾਰ । ਅਜੀਤ ਤਸਵੀਰ
29-08-2026