ਬ੍ਰਾਹਮਣ ਮਹਿਲਾ ਸੰਗਠਨ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਪਠਾਨਕੋਟ, 28 ਅਗਸਤ (ਸੁਮਿਤ)-ਬ੍ਰਾਹਮਣ ਮਹਿਲਾ ਸੰਗਠਨ ਪਠਾਨਕੋਟ ਵਲੋਂ ਰਘੂਨਾਥ ਮੰਦਿਰ ਸਥਿਤ ਅੰਨਪੂਰਨਾ ਹਾਲ ਵਿਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਸੰਗਠਨ ਦੀ ਪ੍ਰਧਾਨ ਸ਼ੋਭਾ ਪਰਾਸ਼ਰ ਤੇ ਮਹਾਂਮੰਤਰੀ ਮੋਨਿਕਾ ਧਨੰਜੈ ਨੇ ਕੀਤੀ, ਜਦਕਿ ਮਹਿਲਾ ਸੰਗਠਨ ਦੀ ਚੇਅਰਮੈਨ ਅਮਿਤਾ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ।
ਪਠਾਨਕੋਟ, 28 ਅਗਸਤ (ਸੁਮਿਤ)-ਬ੍ਰਾਹਮਣ ਮਹਿਲਾ ਸੰਗਠਨ ਪਠਾਨਕੋਟ ਵਲੋਂ ਰਘੂਨਾਥ ਮੰਦਿਰ ਸਥਿਤ ਅੰਨਪੂਰਨਾ ਹਾਲ ਵਿਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਸੰਗਠਨ ਦੀ ਪ੍ਰਧਾਨ ਸ਼ੋਭਾ ਪਰਾਸ਼ਰ ਤੇ ਮਹਾਂਮੰਤਰੀ ਮੋਨਿਕਾ ਧਨੰਜੈ ਨੇ ਕੀਤੀ, ਜਦਕਿ ਮਹਿਲਾ ਸੰਗਠਨ ਦੀ ਚੇਅਰਮੈਨ ਅਮਿਤਾ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਮੰਚ ਦਾ ਸੁਚੱਜਾ ਸੰਚਾਲਨ ਮਧੂ ਮੋਹਨ ਸ਼ਰਮਾ ਵਲੋਂ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਸ਼ੋਭਾ ਪਰਾਸ਼ਰ ਵਲੋਂ ਸਮਾਗਮ ਵਿਚ ਪਹੁੰਚੀਆਂ ਸਮੂਹ ਮਹਿਲਾਵਾਂ ਤੇ ਮਾਤ੍ਰ ਸ਼ਕਤੀ ਦਾ ਸਵਾਗਤ ਕਰਕੇ ਕੀਤੀ ਗਈ । ਤੀਆਂ ਦੇ ਤਿਉਹਾਰ ਮੌਕੇ ਮਹਿਲਾਵਾਂ ਰਵਾਇਤੀ ਪਹਿਰਾਵਿਆਂ ਵਿਚ ਸਜੀਆਂ ਹੋਈਆਂ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ । ਪ੍ਰੋਗਰਾਮ ਦਾ ਆਗਾਜ਼ ਭਗਵਾਨ ਦੀ ਸਤੂਤੀ ਨਾਲ ਹੋਇਆ । ਇਸ ਤੋਂ ਬਾਅਦ ਪੰਜਾਬੀ ਵਿਰਸੇ ਅਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਰਵਾਇਤੀ ਖੇਡ ਮੁਕਾਬਲੇ ਕਰਵਾਏ ਗਏ । ਮਾਤ੍ਰ ਸ਼ਕਤੀ ਵਲੋਂ ਇਕ ਤੋਂ ਵੱਧ ਕੇ ਇਕ ਲੋਕ ਗੀਤ ਅਤੇ ਮਨਮੋਹਕ ਲੋਕ ਨਾਚ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸਮਾਗਮ ਵਿਚ ਰੰਗ ਬੰਨ੍ਹ ਦਿੱਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਮਹਾਂਮੰਤਰੀ ਮੋਨਿਕਾ ਧਨੰਜੈ ਨੇ ਕਿਹਾ ਕਿ ਸਾਡੇ ਉਤਸਵ, ਪਰਵ ਅਤੇ ਤਿਉਹਾਰ ਭਾਰਤੀ ਸਭਿਆਚਾਰ ਅਤੇ ਸੱਭਿਅਤਾ ਦੀ ਮੂਲ ਪਹਿਚਾਣ ਹਨ । ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਉਨ੍ਹਾਂ ਦੀ ਮੂਲ ਸੱਭਿਆਚਾਰਕ ਪਹਿਚਾਣ ਦੇ ਅਨੁਸਾਰ ਹੀ ਮਨਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ । ਪ੍ਰੋਗਰਾਮ ਦੀਆਂ ਤਿਆਰੀਆਂ ਅਤੇ ਸੁਚੱਜੇ ਪ੍ਰਬੰਧਾਂ ਵਿਚ ਮੋਨਿਕਾ ਧਨੰਜੈ ਦੀ ਭੂਮਿਕਾ ਵੀ ਸ਼ਲਾਘਾਯੋਗ ਰਹੀ । ਇਸ ਮੌਕੇ ਸੰਗਠਨ ਦੀ ਕਾਰਜਕਾਰਨੀ ਇਕਾਈ ਦੀਆਂ ਮੈਂਬਰਾਂ ਅਤੇ ਹੋਰ ਪਤਵੰਤੀ ਮਹਿਲਾਵਾਂ ਮੌਜੂਦ ਰਹੀਆਂ । ਇਨ੍ਹਾਂ ਵਿਚ ਸ਼ੋਭਾ ਪਰਾਸ਼ਰ (ਪ੍ਰਧਾਨ), ਮੋਨਿਕਾ ਧਨੰਜੈ (ਮਹਾਂਮੰਤਰੀ), ਅਮਿਤਾ ਸ਼ਰਮਾ (ਚੇਅਰਮੈਨ), ਮਧੂ ਮੋਹਨ ਸ਼ਰਮਾ, ਡਾ: ਸਵਿਤਾ ਸ਼ਰਮਾ, ਨੀਲਮ ਸ਼ਰਮਾ, ਸੁਧਾ ਸ਼ਰਮਾ, ਅੰਜੂ ਸ਼ਰਮਾ, ਪ੍ਰੀਤੀ ਤਿਆਗੀ, ਆਸ਼ਾ ਸ਼ਰਮਾ, ਸੁਦੇਸ਼ ਸ਼ਰਮਾ, ਸੁਮਿਤਾ, ਨੀਨੂ, ਅਰਚਨਾ ਸ਼ਰਮਾ, ਸੰਜੋਗਿਤਾ, ਨੀਰੂ ਦੱਤਾ, ਮੰਜੂ ਸ਼ਰਮਾ, ਗਿੰਨੀ, ਸ਼ੈਲੀ ਵਾਲੀਆ, ਗੋਲਡੀ ਸ਼ਰਮਾ ਅਤੇ ਵਿਸ਼ਾਖਾ ਸ਼ਰਮਾ ਸਮੇਤ ਹੋਰ ਮੈਂਬਰ ਮੌਜੂਦ ਸਨ ।