29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਾਤਾਵਰਨ ਨੰੂ ਸ਼ੁੱਧ ਰੱਖਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸਨਮਾਨਿਤ

ਅਜੀਤ ਡੈਸਕ 09-05-2026
ਸ਼ਾਹਪੁਰ ਕੰਢੀ, 8 ਮਈ (ਰਣਜੀਤ ਸਿੰਘ)-ਕੰਢੀ ਇਲਾਕੇ ਦੇ 4 ਕਿਸਾਨਾਂ ਨੰੂ ਹਰੀ ਕ੍ਰਾਂਤੀ ਨੰੂ ਉਤਸ਼ਾਹਿਤ ਕਰਨ, ਵਾਤਾਵਰਨ ਨੰੂ ਸੰਤੁਲਿਤ ਕਰਨ, ਟਿਕਾਊ ਖੇਤੀਬਾੜੀ ਪ੍ਰਬੰਧਾਂ 'ਚ ਅਹਿਮ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੰੂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸ਼ਲ ਤੇ ਹੋਰ ਪਤਵੰਤੇ ਸੱਜਣਾਂ ਨੇ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਪਿੰਡ ਖਲਾਹ, ਰਘੂਨਾਥ ਸਿੰਘ ਪਿੰਡ ਮਟੀਕੋਟ, ਰਘੁਵੀਰ ਸਿੰਘ ਪਿੰਡ ਜੈਨੀ ਉਪਰਲੀ ਅਤੇ ਗੁਰਦਿਆਲ ਸਿੰਘ ਪਿੰਡ ਜੈਨੀ ਉਪਰਲੀ ਨੰੂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਕਿਸਾਨਾਂ ਨੇ ਵਾਤਾਵਰਨ ਨੰੂ ਸ਼ੁੱਧ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਹੈ | ਇਸ ਮੌਕੇ ਡਾ: ਪੁਨੀਤ ਸ਼ਰਮਾ ਤੋਂ ਇਲਾਵਾ ਹੋਰ ਡਾਕਟਰ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੈਜੀਟੇਸ਼ਨ ਪਬਲਿਕ ਸਕੂਲ ਵਿਖੇ ਇਨਵੈਸਟਰ ਸੈਰਾਮਨੀ ਸਮਾਗਮ ਅਗਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵਲੋਂ ਆਮ ਆਦਮੀ ਕਲੀਨਿਕ ਦਾ ਅਚਾਨਕ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।