ਖਰੜ (ਮੋਹਾਲੀ), 29 ਅਗਸਤ (ਤਰਸੇਮ ਸਿੰਘ ਜੰਡਪੁਰੀ)- ਫਾਰਮਾ ਸੂਟੀਕਲ ਡਰੱਗ ਡਾਈਵਰਸਨ ਦੇ ਵਿਰੁੱਧ ਸੈਂਟਰਲ ਬਿਊਰੋ ਆਫ ਨਾਰਕੋਟਿਕ ਮੱਧ ਪ੍ਰਦੇਸ਼ ਦੀ ਟੀਮ ਵਲੋਂ ਚੰਡੀਗੜ੍ਹ ਬੰਦੀ ਅੰਤਰਰਾਸ਼ਟਰੀ ਹਾਈਵੇ ਤੇ ਇਕ ਉੱਚ ਪੱਧਰੀ ਜਾਂਚ ਦੌਰਾਨ 67.80 ਮਨੋਰੋਗ ਗੋਲੀਆਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ।
ਜਿਸ ਦੀ ਕਰੋੜਾਂ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ। ਸੈਂਟਰਲ ਬਿਊਰੋ ਆਫ ਦੀ ਪੁਲਿਸ ਪਾਰਟੀ ਵਲੋਂ ਫੜੇ ਗਏ ਟਰੱਕ ਮੁਲਜ਼ਮ ਅਤੇ 120 ਬਕਸੇ ਅਦਾਲਤ ਵਿਚ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੇ ਵਿਚ ਵੱਖ-ਵੱਖ ਪ੍ਰਕਾਰ ਦੀਆਂ ਗੋਲੀਆਂ ਅਤੇ ਕੈਪਸੂਲ ਸਨ।