02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਲੈਕਸੀ ਸਟਾਰ ਸੀਨੀ. ਸੰਕੈ ਸਕੂਲ ਸੇਖਵਾਂ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 09-05-2026
ਡੇਅਰੀਵਾਲ ਦਰੋਗਾ, 8 ਮਈ (ਹਰਦੀਪ ਸਿੰਘ ਸੰਧੂ)-ਗਲੈਕਸੀ ਸਟਾਰ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੀ ਕਬੱਡੀ ਟੀਮ ਵਲੋਂ ਜ਼ੋਨਲ ਪੱਧਰੀ ਕਬੱਡੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕਰਕੇ ਸੂਬਾ ਪੱਧਰ 'ਤੇ ਆਪਣੀ ਜਗ੍ਹਾ ਬਣਾਈ ਹੈ | ਇਸ ਸੰਬੰਧੀ ਸਕੂਲ ਦੇ ਡਾਇਰੈਕਟਰ ਜੀ.ਕੇ. ਪ੍ਰਭਾਕਰ ਤੇ ਪਿ੍ੰਸੀਪਲ ਵੰਦਨਾ ਪ੍ਰਭਾਕਰ ਨੇ ਦੱਸਿਆ ਕਿ ਮੈਚ ਦੌਰਾਨ ਸ਼ੁਰੂ ਤੋਂ ਹੀ ਸਾਡੇ ਸਕੂਲ ਦੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਵਿਰੋਧੀ ਟੀਮ ਨੂੰ ਇਕ ਵੀ ਮੌਕਾ ਨਹੀਂ ਦਿੱਤਾ | ਟੀਮ ਦੇ ਕਪਤਾਨ ਵਲੋਂ ਆਪਣਾ ਉੱਤਮ ਖੇਡ ਪ੍ਰਦਰਸ਼ਨ ਦਿਖਾਉਂਦਿਆਂ ਤੇ ਬਾਕੀ ਖਿਡਾਰੀਆਂ ਨੇ ਵੀ ਸ਼ਾਨਦਾਰ ਟੈਕਲਾਂ ਤੇ ਰੇਡਾਂ ਰਾਹੀਂ ਮਹੱਤਵਪੂਰਨ ਅੰਕ ਹਾਸਿਲ ਕੀਤੇ | ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਲਗਾਤਾਰ ਮਿਹਨਤ ਤੇ ਅਭਿਆਸ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ | ਸਕੂਲ ਡਾਇਰੈਕਟਰ ਤੇ ਪਿ੍ੰਸੀਪਲ ਵਲੋਂ ਸਕੂਲ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਕੋਚ ਅਤੇ ਸਮੂਹ ਟੀਮ ਨੂੰ ਵਧਾਈ ਵੀ ਦਿੱਤੀ |

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਜੋਬਨ ਰੰਧਾਵਾ ਵਲੋਂ ਸ. ਸੀਨੀ. ਸੈਕੰ. ਸਕੂਲ ਦੀਆਂ ਵਿਦਿਆਰਥਣਾਂ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।