02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਤੱਕ ਸੜਕਾਂ ਬਣਾਉਣ ’ਤੇ ਸਰਪੰਚਾਂ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਕੀਤਾ ਧੰਨਵਾਦ

ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਹਲਕੇ ਦੇ ਵਿਕਾਸ ਜੰਗੀ ਪੱਧਰ ’ਤੇ ਕਰਵਾਉਣ ਤੇ ਖਾਸ ਕਰਕੇ ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਤੱਕ ਸੜਕ ਬਣਾਉਣ ’ਤੇ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਆਗੂਆਂ ਨੇ ਧੰਨਵਾਦ ਕੀਤਾ ਹੈ। ਇਸ ਸਬੰਧੀ ਸਰਪੰਚ ਦਾਊਵਾਲ, ਸਰਪੰਚ ਬਲਵਿੰਦਰਪਾਲ, ਸਰਪੰਚ ਜੋਗਿੰਦਰਪਾਲ ਜਗਤਪੁਰ, ਸਰਪੰਤ ਰਾਕੇਸ਼ ਕੁਮਾਰ ਟਾਂਡਾ, ਸਰਪੰਚ ਮਨਜੀਤ ਸਿੰਘ ਸੁੰਦੜਾ, ਸਰਪੰਚ ਪ੍ਰਮੋਦ ਸਿੰਘ ਮੁੰਨਣ ਖੁਰਦ ਤੇ ਬਲਾਕ ਸੰਮਤੀ ਮੈਂਬਰ ਸੰਨੀ ਨਰੈਣੀਪੁਰ ਨੇ ਦੱਸਿਆ ਕਿ ਬੇਟ ਇਲਾਕੇ ਦੇ ਸਮੂਹ ਪਿੰਡਾਂ ਦੇ ਸਰਵਪੱਖੀ ਵਿਕਾਸ ਕਰਵਾਏ ਜਾ ਰਹੇ ਹਨ ਜੋ ਸ਼ਲਾਘਾਯੋਗ ਕਦਮ ਹੈ।

ਸਰਪੰਚ ਬਲਵਿੰਦਰਪਾਲ ਦਾਊਵਾਲ ਅਤੇ ਪ੍ਰਮੋਦ ਸਿੰਘ ਸਲਾਰੀਆ। 02-09-2026
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਹਲਕੇ ਦੇ ਵਿਕਾਸ ਜੰਗੀ ਪੱਧਰ ’ਤੇ ਕਰਵਾਉਣ ਤੇ ਖਾਸ ਕਰਕੇ ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਤੱਕ ਸੜਕ ਬਣਾਉਣ ’ਤੇ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਆਗੂਆਂ ਨੇ ਧੰਨਵਾਦ ਕੀਤਾ ਹੈ। ਇਸ ਸਬੰਧੀ ਸਰਪੰਚ ਦਾਊਵਾਲ, ਸਰਪੰਚ ਬਲਵਿੰਦਰਪਾਲ, ਸਰਪੰਚ ਜੋਗਿੰਦਰਪਾਲ ਜਗਤਪੁਰ, ਸਰਪੰਤ ਰਾਕੇਸ਼ ਕੁਮਾਰ ਟਾਂਡਾ, ਸਰਪੰਚ ਮਨਜੀਤ ਸਿੰਘ ਸੁੰਦੜਾ, ਸਰਪੰਚ ਪ੍ਰਮੋਦ ਸਿੰਘ ਮੁੰਨਣ ਖੁਰਦ ਤੇ ਬਲਾਕ ਸੰਮਤੀ ਮੈਂਬਰ ਸੰਨੀ ਨਰੈਣੀਪੁਰ ਨੇ ਦੱਸਿਆ ਕਿ ਬੇਟ ਇਲਾਕੇ ਦੇ ਸਮੂਹ ਪਿੰਡਾਂ ਦੇ ਸਰਵਪੱਖੀ ਵਿਕਾਸ ਕਰਵਾਏ ਜਾ ਰਹੇ ਹਨ ਜੋ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਖੇਡ ਸਟੇਡੀਅਮ, ਸਕੂਲ, ਸੜਕਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਖੀ ਯੋਜਨਾ ਤਹਿਤ ਔਰਤਾਂ ਦੇ ਮਨੋਬਲ ਨੂੰ ਉਚਾ ਚੁੱਕਣ ਲਈ ਖਾਤਿਆਂ ’ਚ ਪੈਸੇ ਪਾਉਣ ਨਾਲ ਮਹਿਲਾਵਾਂ ਖੁਸ਼ ਨਜ਼ਰ ਆ ਰਹੀਆਂ ਹਨ। ਜਦੋਂ ਕਿ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਮਿਲਣ ਨਾਲ ਆਮ ਆਦਮੀ ਪਾਰਟੀ ਤੋਂ ਲੋਕ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਦੁਬਾਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣ ਲਈ ਉਤਾਵਲੇ ਹਨ।
ਪਿਛਲੀ ਖ਼ਬਰ ਜਥੇ: ਵੱਸਣ ਸਿੰਘ ਕਾਦੀਆਂ ਰਾਜਪੂਤਾਂ ਨਮਿਤ ਅੰਤਿਮ ਅਰਦਾਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਹਾਜ਼ਰੀ ਭਰੀ ਅਗਲੀ ਖ਼ਬਰ ਪਿੰਡ ਤਾਲਿਬਪੁਰ ਵਿਖੇ ਸ਼ਰਾਬ ਦੇ ਠੇਕੇ ’ਤੇ ਲੱਖਾਂ ਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।