02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

11 ਨੂੰ ਹੋਣ ਵਾਲੀ ਬਟਾਲਾ ਬਾਰ ਦੀ ਚੋਣ ਲਈ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਨਿਯੁਕਤ

ਬਟਾਲਾ, 1 ਸਤੰਬਰ (ਹਰਦੇਵ ਸਿੰੰਘ ਸੰਧੂ)- ਬਾਰ ਐਸ਼ੋਸਿਏਸ਼ਨ ਬਟਾਲਾ ਦੀ 11 ਸਤੰਬਰ ਨੂੰ ਹੋਣ ਜਾ ਰਹੀ ਚੋਣ ਲਈ ਬਾਰ ਦੇ ਸੀਨੀਅਰ ਵਕੀਲ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਚੁਣਿਆ ਗਿਆ। ਇਨ੍ਹਾਂ ਦੋਵਾਂ ਦੀ ਅਗਵਾਈ ਹੇਠ ਬਟਾਲਾ ਬਾਰ ਦੀ ਚੋਣ ਹੋਵੇਗੀ।

ਵਕੀਲ ਪਰਮੀਤ ਸਿੰਘ ਬੇਦੀ ਤੇ ਵਕੀਲ ਰਘਬੀਰ ਸਿੰਘ ਸੰਧੂ। 02-09-2026
ਬਟਾਲਾ, 1 ਸਤੰਬਰ (ਹਰਦੇਵ ਸਿੰੰਘ ਸੰਧੂ)- ਬਾਰ ਐਸ਼ੋਸਿਏਸ਼ਨ ਬਟਾਲਾ ਦੀ 11 ਸਤੰਬਰ ਨੂੰ ਹੋਣ ਜਾ ਰਹੀ ਚੋਣ ਲਈ ਬਾਰ ਦੇ ਸੀਨੀਅਰ ਵਕੀਲ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਚੁਣਿਆ ਗਿਆ। ਇਨ੍ਹਾਂ ਦੋਵਾਂ ਦੀ ਅਗਵਾਈ ਹੇਠ ਬਟਾਲਾ ਬਾਰ ਦੀ ਚੋਣ ਹੋਵੇਗੀ। ਇਸ ਸੰਬੰਧੀ ਚੁਣੇ ਗਏ ਚੇਅਰਮੈਨ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਨੇ ਦੱਸਿਆ ਕਿ ਬਾਰ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਾਰ ਰੂਮ ’ਚ ਬਾਰ ਮੈਂਬਰਾਂ ਦੀ ਵਿਸ਼ੇਸ ਮੀਟਿੰਗ ਹੋਈ। ਜਿਸ ਦੌਰਾਨ ਚੋਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਚੋਣ ਨੂੰ ਨੇਪਰੇ ਚਾੜ੍ਹਨ ਲਈ ਸਰਬਸੰਮਤੀ ਨਾਲ ਸਾਨੂੰ ਦੋਵਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨਵੇਂ ਚੁਣੇ ਗਏ ਚੇਅਰਮੈਨ ਬੇਦੀ ਤੇ ਸੰਧੂ ਨੇ ਦੱਸਿਆ ਕਿ 11 ਸਤੰਬਰ ਨੂੰ ਚੋਣ ਵਾਲੀ ਬਾਰ ਦੀ ਚੋਣ ਸੰਬੰਧੀ 2 ਸਤੰਬਰ ਨੂੰ ਚਾਹਵਾਨ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਉਪ ਸਕੱਤਰ, ਫਾਇਨਾਂਸ ਸਕੱਤਰ, ਉਪ ਫਾਇਨਾਂਸ ਸਕੱਤਰ ਤੇ ਹੋਰ ਮੈਬਰਾਂ ਉਮੀਦਵਾਰ ਵਲੋਂ ਕਾਗਜ਼ ਦਾਖਲ ਕੀਤੇ ਜਾਣਗੇ। ਜਿਨ੍ਹਾਂ ਦੀ ਵਾਪਸੀ 3 ਸਤੰਬਰ ਨੂੰ ਹੋਵੇਗੀ ਤੇ ਚੋਣ 11 ਸਤੰਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
ਪਿਛਲੀ ਖ਼ਬਰ ਸਿਵਲ ਲਾਈਨ ਖੇਤਰ ’ ਚ ਸ਼ਰੇਆਮ ਹੈਰੋਇਨ ਪੀਂਦਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਬਣਿਆ ਮੁਸੀਬਤ ਦਾ ਕਾਰਨ ਵਣ ਵਿਭਾਗ ਨਹੀਂ ਦੇ ਰਿਹਾ ਧਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।