ਅੱਜ ਤੋਂ 15 ਤੱਕ ਦਾਣਾ ਮੰਡੀ ਕਲਾਨੌਰ ਵਿਖੇ ਪਲਾਟਾਂ ਦੀ ਈ-ਨਿਲਾਮੀ ਰਾਹੀਂ ਹੋਵੇਗੀ ਖੁੱਲ੍ਹੀ ਬੋਲੀ- ਇੰਜ. ਬਿਬੋਰੀਆ
ਕਲਾਨੌਰ, 1 ਸਤੰਬਰ (ਪੁਰੇਵਾਲ)-ਪੰਜਾਬ ਮੰਡੀ ਬੋਰਡ ਵਲੋਂ ਈ-ਨਿਲਾਮੀ ਰਾਹੀਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ’ਚ ਫਰੀ ਹੋਲਡ ਆਧਾਰ ’ਤੇ ਵਪਾਰਕ ਦੁਕਾਨਾਂ/ਪਲਾਟਾਂ ਦੇ ਮਾਲਕ ਬਣਨ ਦਾ ਸੁਨਹਿਰੀ ਮੌਕਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਮਾਰਕਿਟ ਕਮੇਟੀ ਕਲਾਨੌਰ ਦੀ ਮੁੱਖ ਦਾਣਾ ਮੰਡੀ ’ਚ ਵੀ ਵਪਾਰਕ ਦੁਕਾਨਾਂ/ਪਲਾਟਾਂ ਦੀ ਈ-ਨਿਲਾਮੀ ਹੋਵੇਗੀ। ਇਸ ਸੰਬੰਧੀ ਦਾਣਾ ਮੰਡੀ ਕਲਾਨੌਰ ਵਿਖੇ ਈ-ਨਿਲਾਮੀ ਵਾਲੇ ਪਲਾਟਾਂ ਦੀ ਜਗ੍ਹਾ ਦਾ ਜਾਇਜ਼ਾ ਲੈਣ ਉਪਰੰਤ ਮਾਰਕਿਟ ਕਮੇਟੀ ਕਲਾਨੌਰ ਦੇ ਸਕੱਤਰ ਇੰਜੀਨੀਅਰ ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਵੱਖ-ਵੱਖ ਕੈਟਾਗਿਰੀ ਤੇ ਸਾਈਜ਼ ਦੇ 28 ਪਲਾਟਾਂ ਦੀ ਇਕ ਤੋਂ 15 ਸਤੰਬਰ ਤੱਕ ਈ-ਨਿਲਾਮੀ ਦਾ ਪੰਜਾਬ ਮੰਡੀ ਬੋਰਡ ਵਲੋਂ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ ਤੇ ਇਸ ਸਮੇਂ ਦਰਮਿਆਨ ਬੋਲੀਕਾਰ ਆਨਲਾਈਨ ਮਾਧੀਅਮ ਰਾਹੀਂ ਮੰਡੀ ਵਿਚ ਵਪਾਰਕ ਦੁਕਾਨਾਂ ਤੇ ਪਲਾਟਾਂ ਦੀ ਬੋਲੀ ਦੇ ਕੇ ਮਾਲਕ ਬਣ ਸਕਦੇ ਹਨ।
ਕਲਾਨੌਰ, 1 ਸਤੰਬਰ (ਪੁਰੇਵਾਲ)-ਪੰਜਾਬ ਮੰਡੀ ਬੋਰਡ ਵਲੋਂ ਈ-ਨਿਲਾਮੀ ਰਾਹੀਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ’ਚ ਫਰੀ ਹੋਲਡ ਆਧਾਰ ’ਤੇ ਵਪਾਰਕ ਦੁਕਾਨਾਂ/ਪਲਾਟਾਂ ਦੇ ਮਾਲਕ ਬਣਨ ਦਾ ਸੁਨਹਿਰੀ ਮੌਕਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਮਾਰਕਿਟ ਕਮੇਟੀ ਕਲਾਨੌਰ ਦੀ ਮੁੱਖ ਦਾਣਾ ਮੰਡੀ ’ਚ ਵੀ ਵਪਾਰਕ ਦੁਕਾਨਾਂ/ਪਲਾਟਾਂ ਦੀ ਈ-ਨਿਲਾਮੀ ਹੋਵੇਗੀ। ਇਸ ਸੰਬੰਧੀ ਦਾਣਾ ਮੰਡੀ ਕਲਾਨੌਰ ਵਿਖੇ ਈ-ਨਿਲਾਮੀ ਵਾਲੇ ਪਲਾਟਾਂ ਦੀ ਜਗ੍ਹਾ ਦਾ ਜਾਇਜ਼ਾ ਲੈਣ ਉਪਰੰਤ ਮਾਰਕਿਟ ਕਮੇਟੀ ਕਲਾਨੌਰ ਦੇ ਸਕੱਤਰ ਇੰਜੀਨੀਅਰ ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਵੱਖ-ਵੱਖ ਕੈਟਾਗਿਰੀ ਤੇ ਸਾਈਜ਼ ਦੇ 28 ਪਲਾਟਾਂ ਦੀ ਇਕ ਤੋਂ 15 ਸਤੰਬਰ ਤੱਕ ਈ-ਨਿਲਾਮੀ ਦਾ ਪੰਜਾਬ ਮੰਡੀ ਬੋਰਡ ਵਲੋਂ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ ਤੇ ਇਸ ਸਮੇਂ ਦਰਮਿਆਨ ਬੋਲੀਕਾਰ ਆਨਲਾਈਨ ਮਾਧੀਅਮ ਰਾਹੀਂ ਮੰਡੀ ਵਿਚ ਵਪਾਰਕ ਦੁਕਾਨਾਂ ਤੇ ਪਲਾਟਾਂ ਦੀ ਬੋਲੀ ਦੇ ਕੇ ਮਾਲਕ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਪੰਜਾਬ ਮੰਡੀ ਬੋਰਡ ਵਲੋਂ ਮੁਕੰਮਲ ਜਾਣਕਾਰੀ ਆਪਣੀ ਵੈਬਸਾਈਟ ’ਤੇ ਵੀ ਅਪਲੋਡ ਕਰਨ ਸਮੇਤ ਅਖਬਾਰਾਂ ’ਚ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਇੰਜ. ਬਿਬੋਰੀਆ ਨੇ ਦੱਸਿਆ ਕਿ ਮੁੱਖ ਦਾਣਾ ਮੰਡੀ ਕਲਾਨੌਰ ਵਿਖੇ ਵੱਖ-ਵੱਖ ਸਾਈਜ਼ ’ਚ 2 ਸਬਜੀ-ਫਲ ਬੂਥ ਕਾਰਨਰ, 11 ਬੂਥ, 1 ਸਾਪ ਕਮ ਫਲੈਟ, 1 ਸਾਪ ਕਮ ਫਲੈਟ ਕਾਰਨਰ, 1 ਬੂਥ ਕਾਰਨਰ ਅਤੇ 12 ਸਬਜ਼ੀ/ਫਲ ਬੂਥ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ । ਉਨ੍ਹਾਂ ਆੜ੍ਹਤੀਆਂ, ਕਿਸਾਨਾਂ ਅਤੇ ਹੋਰਾਂ ਨੂੰ ਅਪੀਲ ਕੀਤੀ ਕਿ ਜੋ ਮੰਡੀ ਵਿਚ ਵਪਾਰਕ ਸਾਈਟਾਂ ਦਾ ਮਾਲਕ ਬਣਨ ਦਾ ਚਾਹਵਾਨ ਹੋਵੇਗਾ ਉਹ 15 ਸਤੰਬਰ ਦੁਪਹਿਰ 12 ਵਜੇ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਬੋਲੀ ਦੇ ਸਕਦਾ ਹੈ। ਇੰਜ. ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਮਾਰਕਿਟ ਕਮੇਟੀ ਕਲਾਨੌਰ ਵਿਖੇ ਦਫਤਰੀ ਸਮੇਂ ਦੌਰਾਨ ਲਈ ਜਾ ਸਕਦੀ ਹੈ। ਇਸ ਮੌਕੇ ’ਤੇ ਆਕਸਨ ਰਿਕਾਰਡਰ ਗੁਰਸ਼ਰਨਜੀਤ ਸਿੰਘ, ਆਕਸਨ ਰਿਕਾਰਡਰ ਧਰਮ ਸਿੰਘ, ਕਿਸਾਨ ਰਵੇਲ ਸਿੰਘ ਚੰਦੂਵਡਾਲਾ, ਹਰਭਜਨ ਸਿੰਘ, ਪਵਨ ਕੁਮਾਰ, ਅਰਸ਼ ਬਿਸ਼ਨਕੋਟ, ਸਰਬਜੀਤ ਸਿੰਘ ਵੀ ਹਾਜ਼ਰ ਰਹੇ।