17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਵਿਸ਼ਵ ਯੂਨੀਵਰਸਿਟੀ ਵਲੋਂ 'ਗੁਰਬਾਣੀ ਅਨੁਵਾਦ, ਲੋੜ, ਨੈਤਿਕਤਾ ਅਤੇ ਮਿਆਰ' ਵਿਸ਼ੇ 'ਤੇ ਕਰਵਾਈ ਕੌਮੀ ਕਾਰਜਸ਼ਾਲਾ ਸਮਾਪਤ

ਅਜੀਤ ਡੈਸਕ 31-03-2026
ਫ਼ਤਹਿਗੜ੍ਹ ਸਾਹਿਬ, 30 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ 'ਗੁਰਬਾਣੀ ਅਨੁਵਾਦ, ਲੋੜ, ਨੈਤਿਕਤਾ ਅਤੇ ਮਿਆਰ' ਵਿਸ਼ੇ 'ਤੇ ਕਰਵਾਈ ਗਈ 7 ਰੋਜਾ ਰਾਸ਼ਟਰੀ ਕਾਰਜਸ਼ਾਲਾ ਸਫਲਤਾ ਪੂਰਵਕ ਸਮਾਪਤ ਹੋ ਗਈ | ਇਹ ਕਾਰਜਸ਼ਾਲਾ ਅੰਦਰੂਨੀ ਗੁਣਵੱਤਾ ਨਿਰਧਾਰਣ ਸੈੱਲ ਤੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਵਰ੍ਹੇ ਨੂੰ ਸਮਰਪਿਤ ਸੀ | ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਸਤਨਾਮ ਸਿੰਘ ਸੰਧੂ ਨੇ ਗੁਰਬਾਣੀ ਦੇ ਅਨੁਵਾਦ ਨਾਲ ਜੁੜੀਆਂ ਚੁਣੌਤੀਆਂ 'ਤੇ ਵਿਚਾਰ ਸਾਂਝੇ ਕਰਦਿਆਂ ਇਸ ਸਬੰਧੀ ਸ਼ਬਦ ਕੋਸ਼ ਤਿਆਰ ਕਰਨ 'ਤੇ ਜੋਰ ਦਿੱਤਾ | ਵਿਦਾਇਗੀ ਭਾਸ਼ਣ ਦੌਰਾਨ ਸਿੱਖ-ਰੀ (ਅਮਰੀਕਾ) ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਨੇ 'ਗੁਰਬਾਣੀ ਅਨੁਵਾਦ ਦੇ ਮੁੱਖ ਤੱਤ' ਵਿਸ਼ੇ 'ਤੇ ਚਰਚਾ ਕਰਦਿਆਂ ਇਸ ਕਾਰਜ ਨਾਲ ਜੁੜੀਆਂ ਮੂਲ ਧਾਰਣਾਵਾਂ ਅਤੇ ਨੈਤਿਕ ਜ਼ਿੰਮੇਵਾਰੀਆਂ 'ਤੇ ਚਾਨਣਾ ਪਾਇਆ | ਉਪ ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰਬਾਣੀ ਦੀ ਸਮਝ ਅਤੇ ਵਿਆਖਿਆ ਨੂੰ ਹੋਰ ਡੂੰਘਾ ਕਰਨ ਲਈ ਅਜਿਹੇ ਅਕਾਦਮਿਕ ਉਪਰਾਲਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਯੂਨੀਵਰਸਿਟੀ ਟਰੱਸਟ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਗੁਰਬਾਣੀ ਦੇ ਸੰਦੇਸ਼ ਨੂੰ ਅਕਾਦਮਿਕ ਹੱਦਾਂ ਤੋਂ ਬਾਹਰ ਤੱਕ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਅੰਦਰੂਨੀ ਗੁਣਵੱਤਾ ਨਿਰਧਾਰਣ ਸੈੱਲ ਦੀ ਨਿਰਦੇਸ਼ਕ ਡਾ. ਅੰਕਦੀਪ ਕੌਰ ਅਟਵਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੀ ਵਿਸਥਾਰਪੂਰਨ ਰਿਪੋਰਟ ਪੇਸ਼ ਕੀਤੀ | ਉਦਘਾਟਨੀ ਅਤੇ ਵਿਦਾਇਗੀ ਵਕਤਾ ਤੋਂ ਇਲਾਵਾ ਅਮਰਦੀਪ ਸਿੰਘ ਡਾਇਰੈਕਟਰ ਦਾ ਲੋਸਟ ਹੈਰੀਟੇਜ ਫਾਉਂਡੇਸ਼ਨ ਸਿੰਗਾਪੁਰ, ਪ੍ਰੋਫੈਸਰ ਐਮਿਰਿਟਸ ਡਾ. ਸਵਰਾਜ ਰਾਜ ਅੰਗਰੇਜ਼ੀ ਵਿਭਾਗ, ਵਿਕਰਮਜੀਤ ਸਿੰਘ ਤਿਹਾੜਾ ਅਤੇ ਜਗਤੇਜ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਚੰਡੀਗੜ੍ਹ ਨੇ ਵੱਖ-ਵੱਖ ਵਿਸ਼ਿਆਂ ਉੱਪਰ ਵਿਚਾਰ-ਵਟਾਂਦਰਾ ਕੀਤਾ | ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ | ਸੈਸ਼ਨ ਦਾ ਸੰਚਾਲਨ ਸੁਚੱਜੇ ਢੰਗ ਨਾਲ ਜਸਪ੍ਰੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਰਿੰਦਰ ਸਿੰਘ ਭੁੱਲਰ ਮੁਖੀ ਸਰੀਰਕ ਸਿੱਖਿਆ ਵਿਭਾਗ, ਡਾ. ਸਰਪ੍ਰੀਤ ਸਿੰਘ ਡੀਨ ਅਲੂਮਨੀ ਤੇ ਮੁਖੀ ਕੰਪਿਊਟਰ ਵਿਗਿਆਨ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣੇ ਪਲਾਟ ਹੋਲਡਰਾਂ ਦਾ ਐਨ.ਓ.ਸੀ ਸੰਬੰਧੀ ਰੇੜਕਾ ਸਰਕਾਰ ਦੁਆਰਾ ਜਲਦ ਖ਼ਤਮ ਕੀਤਾ ਜਾਵੇਗਾ-ਚੇਅਰਮੈਨ ਰਸ਼ਪਿੰਦਰ ਰਾਜਾ... ਅਗਲੀ ਖ਼ਬਰ ਪਹੇੜੀ ਛਿੰਝ 'ਚ ਝੰਡੀ ਦੀ ਕੁਸ਼ਤੀ ਰਾਜੂ ਰਾਈਏਵਾਲ ਨੇ ਮਨਜੀਤ ਖੱਤਰੀ ਨੂੰ ਚਿੱਤ ਕਰਕੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।