17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ੍ਰੀ ਸਾਲਾਸਰ ਬਾਲਾ ਜੀ ਦਾ ਵਿਸ਼ਾਲ ਜਾਗਰਣ ਧੂਮਧਾਮ ਨਾਲ ਹੋਇਆ

ਅਜੀਤ ਡੈਸਕ 31-03-2026
ਅਹਿਮਦਗੜ੍ਹ, 30 ਮਾਰਚ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਤੇ ਯੁਵਕ ਮੰਡਲ ਅਹਿਮਦਗੜ੍ਹ ਵਲੋਂ 21ਵਾਂ ਸਲਾਨਾ ਵਿਸ਼ਾਲ ਜਾਗਰਣ ਸੰਸਥਾ ਦੇ ਮੁੱਖ ਪ੍ਰਬੰਧਕ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਜਗਦੀਸ਼ ਗੋਇਲ, ਜੈ ਗੋਪਾਲ ਗੋਇਲ, ਅਨਿਲ ਜੈਨ, ਬੱਗਾ ਡਾਂਗੋ, ਵਿਪਨ ਤਾਇਲ, ਮਹਿੰਦਰ ਪਾਲ ਗਰਗ, ਵਿਕਾਸ ਮੁੰਨਾਂ, ਸੋਹਣ ਲਾਲ ਬੁਟਾਹਰੀ, ਨਰੈਣ ਦਾਸ, ਪਵਨ ਗੋਇਲ, ਵਿਕਾਸ ਗੋਇਲ, ਅਨਿਲ ਗੋਇਲ, ਪਵਨ ਤੇਲ ਵਾਲੇ, ਪਰਵੀਨ ਜੈਨ, ਸੋਨੰੂ ਮੰਗਤ, ਕਮਲੇਸ਼ ਗੋਇਲ, ਗੋਪਾਲ ਦਰਪਣ ਆਦਿ ਦੀ ਨਿਗਰਾਨੀ ਹੇਠ ਗਾਂਧੀ ਸਕੂਲ ਗਰਾਉਂਡ ਵਿਖੇ ਕਰਵਾਇਆ ਗਿਆ | ਇਸ ਮੌਕੇ ਝੰਡੇ ਦੀ ਰਸਮ ਰਾਜਾ ਗਰੁੱਪ ਦੇ ਸੰਜੀਵ ਰਾਜੀਵ ਗਰਗ ਵਲੋਂ ਕੀਤੀ ਗਈ | ਵਿਸ਼ਵ ਪ੍ਰਸਿੱਧ ਭਜਨ ਗਾਇਕ ਘਨੱਈਆ ਮਿੱਤਲ ਅਤੇ ਵਿਸ਼ਾਲ ਸ਼ੈਲੀ ਨੇ ਬਾਲਾ ਜੀ ਦੇ ਭਜਨ ਸੁਣਾ ਕੇ ਪੁੱਜੇ ਹਜ਼ਾਰਾਂ ਭਗਤਾਂ ਨੂੰ ਨਿਹਾਲ ਕੀਤਾ | ਇਸ ਦੋ ਦਿਨਾਂ ਸਮਾਗਮ ਵਿਚ ਸਾਰੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਅਤੇ ਇਸ ਮੌਕੇ ਪਹੁੰਚੇ ਹਜ਼ਾਰਾ ਸ਼ਰਧਾਲੂਆਂ ਲਈ ਰਾਈਸ ਮਿਲਰਜ਼ ਐਸੋ. ਵਲੋਂ ਲੰਗਰ ਵਰਤਾਇਆ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਸੀਨੀਅਰ ਕਾਂਗਰਸੀ ਆਗੂ ਸੁਮਿਤ ਸਿੰਘ ਮਾਨ, ਕਮਲ ਧਾਲੀਵਾਲ, ਦੀਪਕ ਸ਼ਰਮਾ, ਹਲਕਾ ਅਮਰਗੜ੍ਹ ਭਾਜਪਾ ਇੰਚਾਰਜ ਹੀਰਾ ਸਿੰਘ, ਅਕਾਲੀ ਦਲ ਬਾਦਲ ਦੇ ਆਗੂ ਅਮਰਿੰਦਰ ਬੱਬਲੂ ਜੰਡਾਲੀ, ਸੋਨੀ ਵੀ ਮੈਕਸ, ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਰਾਈਸ ਮਿਲਰਜ਼ ਐਸੋ. ਦੇ ਆਗੂ ਸ਼ੈਰੂ ਝਨੇਰੀਆ, ਜਤਿੰਦਰ ਕਰੀਰ, ਰਿਸ਼ੂ ਗੋਇਲ, ਸੁਰਜੀਤ ਗੋਗਨਾ, ਨਰੇਸ਼ ਭੁੱਟਾ, ਲੱਲੀ ਵਿਨਾਇਕ, ਪ੍ਰਧਾਨ ਸੁਰਿੰਦਰ ਕੁਰੜ, ਤਰਸੇਮ ਗਰਗ, ਸੰਜੇ ਮਿੱਤਲ, ਹਨੀ ਗੁਪਤਾ, ਭਾਜਪਾ ਆਗੂ ਰਾਜਨ ਘਈ, ਪ੍ਰਮੋਦ ਗੁਪਤਾ, ਪ੍ਰਧਾਨ ਰਾਕੇਸ਼ ਗਰਗ, ਐਡਵੋਕੇਟ ਸਤਿਅਮ ਨਾਗਰ, ਖਾਟੂ ਸ਼ਾਅਮ ਮੰਡਲ ਵਲੋਂ ਮੋਹਿਤ ਜਿੰਦਲ, ਲਲਿਤ ਜਿੰਦਲ, ਡਾ. ਸੁਨੀਤ ਹਿੰਦ, ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਕੌਂਸਲਰ
ਜਗਵੰਤ ਸਿੰਘ ਜੱਗੀ, ਵਿੱਕੀ ਟੰਡਨ, ਅਮਨ ਅਫਰੀਦੀ, ਰਾਕੇਸ਼ ਸ਼ਾਹੀ, ਅਵਤਾਰ ਸਿੰਘ ਜੱਸਲ, ਗੋਪਾਲ ਕਿ੍ਸ਼ਨ ਟੋਨੀ ਆਦਿ ਨੇ ਸੰਸਥਾਵਾਂ ਵਲੋਂ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਪਿ੍ੰਸੀਪਲ ਸਰਬਜੀਤ ਸਿੰਘ 34 ਸਾਲ ਦੀਆਂ ਬੇਦਾਗ਼ ਸੇਵਾਵਾਂ ਉਪਰੰਤ ਅੱਜ ਹੋਣਗੇ ਸੇਵਾ ਮੁਕਤ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਸਹਿਕਾਰੀ ਖੇਤੀਬਾੜੀ ਬੈਂਕ ਅੱਗੇ ਧਰਨਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।