11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੰਗਾ ਵਿਖੇ ਬਸਪਾ ਦੇ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਦੇ ਦਫਤਰ ਦਾ ਉਦਘਾਟਨ

ਅਜੀਤ ਡੈਸਕ 24-05-2026
ਬੰਗਾ, 23 ਮਈ (ਧਰਮਵੀਰ ਪਾਲ)-ਨਗਰ ਕੌਂਸਲ ਬੰਗਾ ਦੀਆਂ ਹੋ ਰਹੀਆਂ ਚੋਣਾਂ 'ਚ ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ | ਉਨ੍ਹਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਉਦਘਾਟਨ ਸਮੇਂ ਵੱਡੀ ਗਿਣਤੀ ਵਿਚ ਬੀਬੀਆਂ ਤੇ ਨੌਜਵਾਨਾਂ ਨੇ ਸ਼ਿਕਰਤ ਕੀਤੀ | ਉਦਘਾਟਨ ਤੋਂ ਬਾਅਦ ਆਏ ਸਾਰੇ ਸਾਥੀਆਂ, ਬੀਬੀਆਂ ਸਮੇਤ ਘਰ-ਘਰ ਚੋਣ ਪ੍ਰਚਾਰ ਕੀਤਾ | ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਡਾ. ਕਸ਼ਮੀਰ ਚੰਦ, ਬਾਬਾ ਮਾਧੋ ਗੋਪਾਲ ਬਸਪਾ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ, ਵਿਜੈ ਗੁਣਾਚੌਰ ਜ਼ਿਲ੍ਹਾ ਸਕੱਤਰ, ਵਿਜੈ ਮਜਾਰੀ, ਪ੍ਰਸਿੱਧ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ, ਰਿਟਾਇਰ ਜੇ. ਈ. ਰਾਮ ਲੁਭਾਇਆ ਸੀਨੀਅਰ ਆਗੂ ਬਸਪਾ ਆਗੂ ਹਲਕਾ ਬੰਗਾ, ਬਸਪਾ ਆਗੂ ਪ੍ਰਦੀਪ ਜੱਸੀ, ਮਨਜੀਤ ਸੋਨੂੰ ਬਸਪਾ ਆਗੂ ਬੰਗਾ ਸ਼ਹਿਰੀ, ਨੌਜਵਾਨ ਆਗੂ ਪਰਮਜੀਤ ਦੋਸਾਂਝ, ਕੁਲਦੀਪ ਬਹਿਰਾਮ, ਜਗਦੀਸ਼ ਭਲਵਾਨ ਗੁਣਾਚੌਰ, ਸੁਰਜੀਤ ਟੇਲਰ, ਜਸਪਾਲ ਉੱਚਾ,ਪਰਮਜੀਤ ਮਹਿਰਮਪੁਰ, ਜਸਵਿੰਦਰ ਕੌਰ ਸਾਬਕਾ ਸਰਪੰਚ, ਸਰਬਜੀਤ ਕੌਰ, ਜਤਿੰਦਰ ਖਮਾਚੋਂ, ਦਰਸ਼ਨ ਸਿੰਘ ਬਹਿਰਾਮ, ਪੰਕਜ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਾਰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਡੇ ਕਾਫਲੇ ਨਾਲ ਵਾਰਡ ਨੰਬਰ 8 ਵਿਚ ਜਾ ਕੇ ਹਰਜਿੰਦਰ ਕੁਮਾਰ ਸੋਨੂੰ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸੀ. ਪੀ. ਆਈ. ਐਮ. ਐਲ. ਨੇ ਬੈਂਕਾਂ 'ਚ ਕੈਸ਼ ਦੀ ਕਮੀ ਦੂਰ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਬਸਪਾ ਬੰਗਾ ਦੀ ਟੀਮ ਨੂੰ ਦਿਨ-ਰਾਤ ਇਕ ਕਰਨੇ ਲਈ ਕਿਹਾ ਤੇ ਡਿਊਟੀਆਂ ਲਗਾਈਆਂ-ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।