11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ ’ਚ ਪੰਜਾਬ ਫੁੱਟਬਾਲ ਲੀਗ ਦਾ ਮੈਚ ਅੱਜ

ਬੰਗਾ, 10 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਫੁੱਟਬਾਲ ਲੀਗ ਦੀ ਦੂਜੀ ਡਿਵੀਜ਼ਨ ਵਿਚ ਫੁੱਟਬਾਲ ਮੈਚ ਐਸ. ਜੀ.

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਮੈਚ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਕਰਮ ਲਧਾਣਾ 11-09-2026
ਬੰਗਾ, 10 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਫੁੱਟਬਾਲ ਲੀਗ ਦੀ ਦੂਜੀ ਡਿਵੀਜ਼ਨ ਵਿਚ ਫੁੱਟਬਾਲ ਮੈਚ ਐਸ. ਜੀ. ਐਚ. ਐਸ. ਫੁੱਟਬਾਲ ਅਕੈਡਮੀ ਸਿੱਖ ਨੈਸ਼ਨਲ ਕਾਲਜ ਬੰਗਾ ਤੇ ਸੀ. ਆਰ. ਪੀ. ਐਫ. ਫੁੱਟਬਾਲ ਕਲੱਬ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੁਕਾਬਲਾ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਵਿਖੇ 1 1 ਸਤੰਬਰ ਨੂੰ ਸ਼ਾਮ 4 ਵਜੇ ਖੇਡਿਆ ਜਾਵੇਗਾ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫੁੱਟਬਾਲ ਜਗਤ ਵਿੱਚ ਪੰਜਾਬ ਪੱਧਰ ’ਤੇ ਇਸ ਲੀਗ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਦੱਸਿਆ ਕਿ ਇਸ ਲੀਗ ਦੇ ਪਿਛਲੇ ਮੁਕਾਬਲੇ ਵਿਚ ਐਸ. ਜੀ. ਐਚ. ਐਸ. ਫੁੱਟਬਾਲ ਅਕੈਡਮੀ ਨੇ ਜੇ. ਸੀ. ਟੀ. ਫੁੱਟਬਾਲ ਅਕੈਡਮੀ ਵਿਰੁੱਧ ਇਕ ਜ਼ੀਰੋ ਨਾਲ ਜਿੱਤ ਪ੍ਰਾਪਤ ਕੀਤੀ। ਇਸ ਸ਼ਾਨਦਾਰ ਉਪਲਬਧੀ ਲਈ ਉਨ੍ਹਾਂ ਟੀਮ ਤੇ ਕੋਚ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਅਗਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਪੇਸ਼ ਕੀਤੀਆਂ।
ਪਿਛਲੀ ਖ਼ਬਰ ਬੀ. ਏ. ਬੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।