11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੀ. ਏ. ਬੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਇਆ

ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਬੀ. ਏ.

ਬੀ. ਏ. ਬੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਮਨਾਏ ਅਧਿਆਪਕ ਦਿਵਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ। ਤਸਵੀਰ : ਨਰੇਸ਼ ਧੌਲ 11-09-2026
ਬਲਾਚੌਰ, 10 ਸਤੰਬਰ (ਨਰੇਸ਼ ਧੌਲ)-ਬੀ. ਏ. ਬੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਐਨ. ਸੀ. ਸੀ. ਫਸਟ ਅਫਸਰ ਪ੍ਰਿੰਸੀਪਲ ਚੰਦਰੇਸ਼ ਸ਼ੌਰੀ, ਐਨ. ਸੀ. ਸੀ. ਇੰਚਾਰਜ ਪੀ. ਟੀ. ਆਈ. ਮੈਡਮ ਪਿੰਕੀ ਰਾਣੀ, ਐਨ. ਸੀ. ਸੀ. ਕੈਡਿਟਸਟ ਵਲੋਂ ਐਨ. ਸੀ. ਸੀ. ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਐਨ. ਸੀ. ਸੀ. ਰੋਪੜ ਦੇ ਕੈਂਡਿਟਸ ਵਲੋਂ ਮਾਰਚ ਪਾਸ ਕੀਤਾ ਅਤੇ ਝੰਡੇ ਨੂੰ ਸਲਾਮੀ ਦਿੱਤੀ ਗਈ। ਸਲਾਮੀ ਦੇਣ ਸਮੇਂ ਬੰਦੇ ਮਾਤਰਮ ਤੇ ਰਾਸ਼ਟਰੀ ਗਾਇਨ ਕੀਤਾ। ਕੈਡਟਸ ਨੇ ਦੇਸ਼ ਭਗਤੀ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਅਧਿਆਪਕ ਦਿਵਸ ਵੀ ਮਨਾਇਆ। ਅਧਿਆਪਕਾਂ ਨੂੰ ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ, ਸਮਾਜ ਸੇਵੀ ਤੇ ਪ੍ਰਧਾਨ ਸਨਾਤਨ ਧਰਮ ਬਲਾਚੌਰ ਸਭਾ ਰਾਣਾ ਨੀਲ ਕਾਂਤ, ਮੈਂਬਰ ਸਕੂਲ ਕਮੇਟੀ ਰਾਣਾ ਕੁਲਦੀਪ ਸਿੰਘ ਸੇਵਾ ਮੁਕਤ ਅਧਿਆਪਕ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਮੌਕੇ ’ਤੇ ਇਨ੍ਹਾਂ ਵਲੋਂ ਸਨਮਾਨਿਤ ਕੀਤਾ। ਇਨ੍ਹਾਂ ਮਹਿਮਾਨਾਂ ਵਲੋਂ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਪ੍ਰਿੰਸੀਪਲ ਚੰਦਰੇਸ਼ ਸ਼ੌਰੀ, ਰਾਣਾ ਰਣਦੀਪ ਕੌਸ਼ਲ, ਰਾਣਾ ਨੀਲ ਕਾਂਤ ਵਲੋਂ ਐਨ. ਸੀ. ਸੀ. ਬਾਰੇ ਦੱਸਿਆ ਅਤੇ ਦੇਸ਼ ਸੇਵਾ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਸੈਨਾਵਾਂ ’ਚ ਜਾਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਅਧਿਆਪਕ ਦਿਵਸ ’ਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਬਪੱਲੀ ਰਾਧਾ ਕ੍ਰਿਸ਼ਨਨ ਦੇ ਜੀਵਨ ਬਾਰੇ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਗਿਆ।
ਪਿਛਲੀ ਖ਼ਬਰ ਡੈਰਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ ’ਚ ਪੰਜਾਬ ਫੁੱਟਬਾਲ ਲੀਗ ਦਾ ਮੈਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।