11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਮਨ ਸ਼ਾਂਤੀ ਤੇ ਸਰਬਪੱਖੀ ਵਿਕਾਸ ਲਈ ਅਕਾਲੀ ਦਲ ਤੇ ਭਾਜਪਾ ਗੱਠਜੋੜ ਦਾ ਹੋਣਾ ਸਮੇਂ ਦੀ ਲੋੜ-ਹਰਮੇਸ਼ ਸ਼ਰਮਾ ਫੌਜੀ

ਬਲਾਚੌਰ, 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿਚ ਅਮਨ ਸ਼ਾਂਤੀ, ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦਾ ਹੋਣਾ ਸਮੇਂ ਅਤੇ ਦੂਰ ਅੰਦੇਸ਼ੀ ਸੋਚ ਦੇ ਧਾਰਨੀ ਪੰਜਾਬ ਦੇ ਲੋਕਾਂ ਦੀ ਪ੍ਰਮੁੱਖ ਮੰਗ ਹੈ। ਇਹ ਪ੍ਰਗਟਾਵਾ ਬੁੱਧੀਜੀਵੀ ਹਰਮੇਸ਼ ਸ਼ਰਮਾ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 11-09-2026
ਬਲਾਚੌਰ, 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿਚ ਅਮਨ ਸ਼ਾਂਤੀ, ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦਾ ਹੋਣਾ ਸਮੇਂ ਅਤੇ ਦੂਰ ਅੰਦੇਸ਼ੀ ਸੋਚ ਦੇ ਧਾਰਨੀ ਪੰਜਾਬ ਦੇ ਲੋਕਾਂ ਦੀ ਪ੍ਰਮੁੱਖ ਮੰਗ ਹੈ। ਇਹ ਪ੍ਰਗਟਾਵਾ ਬੁੱਧੀਜੀਵੀ ਹਰਮੇਸ਼ ਸ਼ਰਮਾ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀਆਂ ਸਰਕਾਰਾਂ ਬਣੀਆਂ ਉਦੋਂ ਪੰਜਾਬ ਦਾ ਜੰਗੀ ਪੱਧਰ ’ਤੇ ਵਿਕਾਸ ਹੋਇਆ, ਇਥੋਂ ਤੱਕ ਕਿ ਨਕਸ਼ ਨੁਹਾਰ ਵਿਚ ਇਤਿਹਾਸਕ ਤਬਦੀਲੀ ਆਈ। ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਆਏ ਦਿਨ ਮੁਲਾਜ਼ਮ ਹੜਤਾਲ ’ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਿਚ ਅਨੰਦ ਮਾਣਨ ਵਾਲਿਆਂ ਦੀਆਂ ਵਿੱਤੀ ਕੁੰਡਲੀਆਂ ਖੰਗਾਲੀਆਂ ਜਾਣ ਤਾਂ ਸਾਫ ਪਤਾ ਚੱਲ ਜਾਵੇਗਾ ਕਿ 2022 ਤੋਂ ਪਹਿਲਾਂ ਕਿੰਨਾ ਪੈਸਾ ਤੇ ਜਾਇਦਾਦ ਸੀ ਤੇ ਹੁਣ ਕਿੰਨੀ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਮੁਲਾਜ਼ਮ, ਕਾਰੋਬਾਰੀ, ਵਿਦਿਆਰਥੀ ਤੇ ਹਰ ਵਰਗ ਦੇ ਲੋਕ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਠਜੋੜ ਦੇਖਣ ’ਤੇ ਸਰਕਾਰ ਬਣਾਉਣ ਲਈ ਤਤਪਰ ਹਨ।
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ. ਸੀ. ਏ. ਸਮੈਸਟਰ ਚੌਥੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਚੰਡੀਗੜ੍ਹ ਦੇ ਕਿਸਾਨੀ ਮੋਰਚੇ ’ਚ ਕਿਸਾਨਾਂ ਦੀ ਇਤਿਹਾਸਕ ਜਿੱਤ-ਐਡਵੋਕੇਟ ਲਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।