10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਸਪਾ ਬੰਗਾ ਦੀ ਟੀਮ ਨੂੰ ਦਿਨ-ਰਾਤ ਇਕ ਕਰਨੇ ਲਈ ਕਿਹਾ ਤੇ ਡਿਊਟੀਆਂ ਲਗਾਈਆਂ-ਕਰੀਮਪੁਰੀ

ਅਜੀਤ ਡੈਸਕ 24-05-2026
ਬੰਗਾ, 23 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਵਿਖੇ ਬਸਪਾ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਵਾਰਡ ਨੰਬਰ 7 ਤੋਂ ਰਵਿੰਦਰ ਮਹਿਮੀ ਤੇ 8 ਤੋਂ ਹਰਜਿੰਦਰ ਕੁਮਾਰ ਸੋਨੂੰ ਦੀ ਚੋਣ ਮੁਹਿੰਮ ਨੂੰ ਜੇਤੂ ਬਣਾਉਣ ਲਈ ਬਸਪਾ ਪੰਜਾਬ ਦੇ ਸੂਬਾਈ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪਧਾਰੇ ਉਨ੍ਹਾਂ ਨੇ ਚੋਣ ਮੁਹਿੰਮ ਦਾ ਜਾਇਜ਼ਾ ਵੀ ਲਿਆ ਤੇ ਬਸਪਾ ਬੰਗਾ ਦੀ ਲੀਡਰਸ਼ਿਪ ਨੂੰ ਡਿਊਟੀਆਂ ਸੰਭਾਲੀਆਂ ਤੇ ਬਸਪਾ ਬੰਗਾ ਦੀ ਟੀਮ ਨੂੰ ਦਿਨ ਰਾਤ ਇਕ ਕਰਨ ਲਈ ਕਿਹਾ ਅਤੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣਾ ਤੁਹਾਡਾ ਕੰਮ ਹੈ ਕਿਉਂਕਿ ਕਿ ਦੋਵੇਂ ਉਮੀਦਵਾਰ ਪੜ੍ਹੇ ਲਿਖੇ ਅਤੇ ਸੂਝਵਾਨ ਹਨ ਜੋ ਜਿੱਤ ਕੇ ਬੰਗਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ | ਅਸੀਂ ਬਹੁਤ ਲੰਮਾ ਸਮਾਂ ਕਾਂਗਰਸ, ਭਾਜਪਾ, ਅਕਾਲੀ ਤੇ 'ਆਪ' ਨੂੰ ਦੇਖ ਰਹੇ ਹਾਂ ਉਨ੍ਹਾਂ ਨੇ ਆਪਣੇ ਢਿੱਡ ਭਰਨ ਤੋਂ ਸਵਾਏ ਕੁਝ ਵੀ ਨਹੀਂ ਕੀਤਾ | ਇਸ ਮੌਕੇ ਹਰਜਿੰਦਰ ਕੌਰ ਕਰੀਮਪੁਰੀ, ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਬਾਬਾ ਤਿਲਕ ਰਾਜ, ਮਲਕੀਤ ਮੰਢਾਲੀ ਮੁਲਾਜ਼ਮ ਆਗੂ, ਵਿਜੇ ਮਜਾਰੀ ਜ਼ਿਲ੍ਹਾ ਸਕੱਤਰ, ਮਨਜੀਤ ਸਿੰਘ ਠੇਕੇਦਾਰ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾ, ਪਰਮਜੀਤ ਮਹਿਰਮਪੁਰ, ਪ੍ਰਕਾਸ਼ ਚੰਦ ਬਸਪਾ ਆਗੂ, ਰਾਮ ਲੁਭਾਇਆ ਸਾਬਕਾ ਪ੍ਰਧਾਨ, ਜਸਪਾਲ ਲਧਾਣਾ, ਕਮਲਜੀਤ ਸਿੰਘ, ਕਰਨ ਮਹਿੰਮੀ, ਹਰਪ੍ਰੀਤ ਮਹਿੰਮੀ, ਰੇਖਾ ਰਾਣੀ, ਜਸਵੀਰ ਕੌਰ, ਊਸ਼ਾ ਰਾਣੀ, ਸ਼ੀਲਾ ਰਾਣੀ ਗੁਰਦੇਵ ਕੌਰ ਸਾਬਕਾ ਚੇਅਰਮੈਨ, ਰੀਟਾ ਰਾਣੀ, ਸਿਮਰਨ ਕੌਰ ਹਾਜ਼ਰੀ 'ਚ ਡਿਊਟੀਆਂ ਲਗਾਈਆਂ ਗਈਆਂ |
ਪਿਛਲੀ ਖ਼ਬਰ ਬੰਗਾ ਵਿਖੇ ਬਸਪਾ ਦੇ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਦੇ ਦਫਤਰ ਦਾ ਉਦਘਾਟਨ ਅਗਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬੰਗਾ ਨਗਰ ਕੌਂਸਲ ਦੇ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।