ਨਵਾਂਸ਼ਹਿਰ, 26 ਮਾਰਚ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵਲੋਂ ਨਵਾਂਸ਼ਹਿਰ ਦੇ ਮਿਊਾਸਪਲ ਪਬਲਿਕ ਪਾਰਕ ਵਿਚ ਜਨਤਕ ਵਾਸ਼ਰੂਮ ਬਣਾਉਣ ਲਈ 2.26 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ | ਉਹ ਖੁਦ ਮਿਊਾਸੀਪਲ ਪਬਲਿਕ ਪਾਰਕ ਵਿਖੇ ਪਹੁੰਚੇ ਜਿਥੇ ਪਾਰਕ ਮੈਨੇਜਮੈਂਟ ਦੇ ਮੁਖੀ ਦੀਦਾਰ ਸਿੰਘ ਗਹੂੰਣ, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਪਾਰਕ ਕਮੇਟੀ ਮੈਂਬਰਾਂ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ | ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ (ਬੱਲੂ) ਅਤੇ ਵਿਨੋਦ ਕੁਮਾਰ ਪਿੰਕਾ ਵੀ ਮੌਜੂਦ ਸਨ | ਇਸ ਮੌਕੇ ਬੋਲਦਿਆਂ ਜਲਾਲਪੁਰ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਇਸ ਪਾਰਕ ਦੀ ਖੂਬਸੂਰਤੀ ਅਤੇ ਸੇਵਾ ਸੰਭਾਲ ਦਾ ਕੰਮ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਜਾਣ ਕੇ ਉਨ੍ਹਾਂ ਨੂੰ ਬੇਹੱਦ ਸੰਤੁਸ਼ਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੋਣ ਦੇ ਬਾਵਜੂਦ ਇਸ ਦੀ ਸਮੁੱਚੀ ਮੇਨਟੀਨੈਂਸ ਪਬਲਿਕ ਪਾਰਕ ਕਮੇਟੀ ਮੈਂਬਰਾਂ ਵਲੋਂ ਹੱਥੀਂ ਝਾੜੂ ਤੱਕ ਫੇਰ ਕੇ ਕੀਤੀ ਜਾਂਦੀ ਹੈ ਅਤੇ ਕੋਈ ਵੀ ਸਰਕਾਰੀ ਖਰਚ ਨਹੀਂ ਕੀਤਾ ਜਾਂਦਾ | ਉਹਨਾਂ ਕਿਹਾ ਕਿ ਇਸ ਪਾਰਕ ਵਿੱਚ ਜਿੱਥੇ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ ਉਹਨਾਂ ਦੀ ਸੁਵਿਧਾ ਲਈ ਵਾਸ਼ਰੂਮ ਤਿਆਰ ਕਰਵਾ ਕੇ ਦੇਣ ਵਿੱਚ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ | ਉਹਨਾਂ ਇਸ ਮੌਕੇ ਗ੍ਰਾਂਟ ਦੇ ਪੇਪਰ ਪਾਰਕ ਕਮੇਟੀ ਦੇ ਮੈਂਬਰਾਂ ਨੂੰ ਸੌਂਪਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਨਾਨਾ ਅਤੇ ਮਰਦਾਨਾ ਵਾਸ਼ਰੂਮ ਬਹੁਤ ਜਲਦ ਤਿਆਰ ਕੀਤੇ ਜਾਣਗੇ | ਇਸ ਮੌਕੇ ਪ੍ਰਧਾਨ ਮਹਿੰਦਰ ਪਾਲ, ਬਖਸ਼ੀਸ਼ ਸਿੰਘ, ਗਿਆਨ ਸਿੰਘ, ਵਿਨੋਦ ਅਗਨੀਹੋਤਰੀ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਸੈਣੀ, ਪਰਮਜੀਤ ਸਿੰਘ ਮੂਸਾਪੁਰ, ਇੰਦਰਜੀਤ ਸ਼ਰਮਾ,ਭਾਰਤ ਭੂਸ਼ਨ ਹਾਂਡਾ, ਆਰ ਪੀ ਰਾਏ, ਗੁਰਪਾਲ ਸਿੰਘ, ਸਤਨਾਮ ਸਿੰਘ, ਬਲਬੁੱਧ ਸਿੰਘ, ਸੋਮ ਸਿੰਘ, ਮਨਮੋਹਨ ਸਿੰਘ ਦਿਆਲ ਤੇ ਹੋਰ ਮੌਜੂਦ ਸਨ |